ਅਮਿਤ ਜੇਠਵਾ ਕਤਲਕਾਂਡ : ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਮੇਤ 7 ਦੋਸ਼ੀਆਂ ਨੂੰ ਉਮਰ ਕੈਦ

Thursday, Jul 11, 2019 - 02:03 PM (IST)

ਅਮਿਤ ਜੇਠਵਾ ਕਤਲਕਾਂਡ : ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਮੇਤ 7 ਦੋਸ਼ੀਆਂ ਨੂੰ ਉਮਰ ਕੈਦ

ਅਹਿਮਦਾਬਾਦ— ਗੁਜਰਾਤ ਦੇ ਆਰ.ਟੀ.ਆਈ. ਵਰਕਰ ਅਮਿਤ ਜੇਠਵਾ ਕਤਲਕਾਂਡ 'ਚ ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਦੀਨੂੰ ਸੋਲੰਕੀ ਅਤੇ 6 ਹੋਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜੇਠਵਾ ਦੀ 20 ਜੁਲਾਈ 2010 ਨੂੰ ਗੁਜਰਾਤ ਹਾਈ ਕੋਰਟ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਸੀ.ਬੀ.ਆਈ. ਕੋਰਟ ਨੇ ਦੀਨੂੰ ਸੋਲੰਕੀ ਅਤੇ 6 ਹੋਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜੇਠਵਾ ਨੇ ਗਿਰ ਜੰਗਲਾਤ ਖੇਤਰ 'ਚ ਗੈਰ-ਕਾਨੂੰਨੀ ਖਨਨ ਗਤੀਵਿਧੀਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਸੀ, ਜਿਸ ਕਾਰਨ ਗੁਜਰਾਤ ਹੀ ਕੋਰਟ ਦੇ ਬਾਹਰ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਸੀ.ਬੀ.ਆਈ. ਦੇ ਚੀਫ ਜਸਟਿਸ ਕੇ.ਐੱਮ. ਦਵੇ ਨੇ ਇਸ ਮਾਮਲੇ 'ਚ ਸਜ਼ਾ ਸੁਣਾਈ। ਕ੍ਰਾਈਮ ਬਰਾਂਚ ਵਲੋਂ ਸੋਲੰਕੀ ਨੂੰ ਕਲੀਨ ਚਿਟ ਦਿੱਤੇ ਜਾਣ ਤੋਂ ਬਾਅਦ ਗੁਜਰਾਤ ਹੀ ਕੋਰਟ ਨੇ ਜਾਂਚ ਕੇਂਦਰੀ ਏਜੰਸੀ ਨੂੰ ਸੌਂਪਿਆ ਸੀ। 

ਕੋਰਟ ਨੇ ਸਾਲ 2009 ਤੋਂ 2014 ਤੱਕ ਗੁਜਰਾਤ ਦੇ ਜੂਨਾਗੜ੍ਹ ਦਾ ਪ੍ਰਤੀਨਿਧੀਤੱਵ ਕਰ ਚੁਕੇ ਸੋਲੰਕੀ ਨੂੰ ਉਨ੍ਹਾਂ ਦੇ ਚਚੇਰੇ ਭਰਾ ਸ਼ਿਵ ਸੋਲੰਕੀ ਅਤੇ 5 ਹੋਰ ਨਾਲ ਭਾਰਤੀ ਸਜ਼ਾ ਜ਼ਾਬਤਾ ਦੇ ਅਧੀਨ ਕਤਲ ਅਤੇ ਅਪਰਾਧਕ ਸਾਜਿਸ਼ ਰਚਣ ਦੇ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤਾ। ਮਾਮਲੇ 'ਚ ਦੋਸ਼ੀ ਪਾਏ ਗਏ 5 ਹੋਰ ਦੋਸ਼ੀਆਂ 'ਚ ਸ਼ੈਲੇਸ਼ ਪੰਡਯਾ, ਬਹਾਦਰ ਸਿੰਘ ਵਢੇਰ, ਪੰਚੇਨ ਜੀ ਦੇਸਾਈ, ਸੰਜੇ ਚੌਹਾਨ ਅਤੇ ਉਦੇਜੀ ਠਾਕੋਰ ਹਨ।

ਵਕੀਲ ਜੇਠਵਾ ਨੇ ਆਰ.ਟੀ.ਆਈ. ਅਰਜ਼ੀ ਰਾਹੀਂ ਦੀਨੂੰ ਸੋਲੰਕੀ ਦੀ ਸ਼ਮੂਲੀਅਲ ਵਾਲੀ ਗੈਰ-ਕਾਨੂੰਨੀ ਖਨਨ ਗਤੀਵਿਧੀਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੇਠਵਾ ਨੇ 2010 'ਚ ਏਸ਼ੀਆਈ ਸ਼ੇਰਾਂ ਦੀ ਰਿਹਾਇਸ਼ ਸਥਾਨ ਗਿਰ ਜੰਗਲਾਤ ਖੇਤਰ 'ਚ ਗੈਰ-ਕਾਨੂੰਨੀ ਖਨਨ ਗਤੀਵਿਧੀਆਂ ਵਿਰੁੱਧ ਹਾਈ ਕੋਰਟ 'ਚ ਇਕ ਜਨਹਿੱਤ ਪਟੀਸ਼ਨ ਵੀ ਦਾਇਰ ਕੀਤੀ ਸੀ। ਜੇਠਵਾ ਨੇ ਗੈਰ-ਕਾਨੂੰਨੀ ਖਨਨ 'ਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਉਜਾਗਰ ਕਰਨ ਲਈ ਕਈ ਦਸਤਾਵੇਜ਼ ਪੇਸ਼ ਕੀਤੇ ਸਨ। ਜਨਹਿੱਤ ਪਟੀਸ਼ਨ 'ਤੇ ਸੁਣਵਾਈ ਦੇ ਸਮੇਂ ਹੀ ਗੁਜਰਾਤ ਹਈ ਕੋਰਟ ਦੇ ਬਾਹਰ 20 ਜੁਲਾਈ 2010 ਨੂੰ ਜੇਠਵਾ ਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਪਿਤਾ ਭੀਖਾਭਾਈ ਜੇਠਵਾ ਦੇ ਹਾਈ ਕੋਰਟ ਦਾ ਰੁਖ ਕਰਨ ਤੋਂ ਬਾਅਦ ਕੋਰਟ ਨੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਹਾਈ ਕੋਰਟ ਨੂੰ ਕਿਹਾ ਸੀ ਕਿ ਦੋਸ਼ੀਆਂ ਵਲੋਂ ਦਬਾਅ ਪਾਉਣ ਕਾਰਨ ਕਰੀਬ 105 ਗਵਾਹ ਮੁਕ ਗਏ।


author

DIsha

Content Editor

Related News