ਅਮਰੀਕਾ ਨੂੰ ਪਿੱਛੇ ਛੱਡ ਸਭ ਤੋਂ ਜ਼ਿਆਦਾ ''ਅਰਬਪਤੀ'' ਭਾਰਤ ਤੇ ਚੀਨ ''ਚ
Friday, Oct 27, 2017 - 08:56 PM (IST)
ਵਾਸ਼ਿੰਗਟਨ - ਏਸ਼ੀਆ 'ਚ ਪਹਿਲੀ ਵਾਰ ਅਮਰੀਕਾ ਤੋਂ ਜ਼ਿਆਦਾ ਅਰਬਪਤੀ ਹੋ ਗਏ ਹਨ। ਗਲੋਬਲ ਕੰਸਲਟੈਂਸੀ ਫਰਮ ਪ੍ਰਾਈਸਵਾਟਰਹਾਉਸ ਕੂਪਰਸ ਅਤੇ ਸਵਿਸ ਬੈਂਕ ਯੂ. ਬੀ. ਐੱਸ. ਦੀ ਰਿਪੋਰਟ ਮੁਤਾਬਕ 2016 'ਚ ਏਸ਼ੀਆ 'ਚ 637 ਅਤੇ ਅਮਰੀਕਾ 'ਚ 563 ਅਰਬਪਤੀ ਸਨ। ਏਸ਼ੀਆ 'ਚ ਅਰਬਪਤੀਆਂ ਦੀ ਗਿਣਤੀ ਅਮਰੀਕਾ ਅਤੇ ਯੂਰਪ ਦੀ ਤੁਲਨਾ 'ਚ ਕਿਤੇ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ ਸਾਲ ਏਸ਼ੀਆ 'ਚ 117 ਨਵੇਂ ਅਰਬਪਤੀ ਬਣੇ। ਮਤਲਬ ਹਰ ਤੀਜੇ ਦਿਨ 'ਚ ਇਕ ਵਿਅਕਤੀ ਅਰਬਪਤੀ ਬਣਦਾ ਗਿਆ। ਅਮਰੀਕਾ 'ਚ ਸਾਲ ਭਰ 'ਚ 25 ਦਾ ਵਾਧਾ ਹੋਇਆ। ਮਤਲਬ ਮਹੀਨੇ 'ਚ 2 । ਯੂਰਪ 'ਚ ਅਮੀਰਾਂ ਦੀ ਗਿਣਤੀ 2015 ਦੇ ਬਰਾਬਰ ਹੋ ਰਹੀ ਹੈ। ਅਰਬਪਤੀ ਉਹ ਹੋਏ ਜਿਨ੍ਹਾਂ ਕੋਲ ਘੱਟ ਤੋਂ ਘੱਟ ਇੱਕ ਬਿਲੀਅਨ ਡਾਲਰ ਦੀ ਜਾਇਦਾਦ ਹੈ। ਹਾਲਾਂਕਿ ਕੁਲ ਜਾਇਦਾਦ ਦੇ ਲਿਹਾਜ਼ ਨਾਲ ਅਮਰੀਕਾ ਅੱਗੇ ਹੈ। ਪਰ ਏਸ਼ੀਆ 'ਚ ਇਸੇ ਤੇਜ਼ੀ ਨਾਲ ਅਮੀਰਾਂ ਦੀ ਗਿਣਤੀ ਵਧਦੀ ਰਹੀ ਤਾਂ ਇਹ 4 ਸਾਲ 'ਚ ਅਮਰੀਕਾ ਤੋਂ ਅੱਗੇ ਨਿਕਲ ਜਾਵੇਗਾ।
