ਪੰਜਾਬੀ ਡਰਾਈਵਰ ਨੂੰ 9 ਕਰੋੜ ਰੁਪਏ ਜ਼ੁਰਮਾਨਾ, ਅਮਰੀਕਾ ''ਚ 200 ਦੀ ਰਫ਼ਤਾਰ ਨਾਲ ਭਜਾਈ ਕਾਰ
Thursday, Apr 02, 2026 - 11:58 AM (IST)
ਓਹੀਓ : ਅਮਰੀਕਾ ਦੇ ਓਹੀਓ ਸੂਬੇ ਵਿੱਚ ਪੁਲਸ ਤੋਂ ਬਚਣ ਲਈ ਤੇਜ਼ ਰਫਤਾਰ ਨਾਲ ਰੇਂਜ ਰੋਵਰ ਭਜਾਉਣ ਵਾਲੇ ਪੰਜਾਬੀ ਮੂਲ ਦੇ ਤਰਸੇਮ ਸਿੰਘ (33) ਨੂੰ ਅਦਾਲਤ ਨੇ 1 ਮਿਲੀਅਨ ਡਾਲਰ (ਕਰੀਬ 9.4 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਇਸ ਭਿਆਨਕ ਸੜਕ ਹਾਦਸੇ ਵਿੱਚ ਇੱਕ 17 ਸਾਲਾ ਗਰਭਵਤੀ ਕੁੜੀ ਐਸ਼ਲੇ ਹੋਮਜ਼ ਅਤੇ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ।
ਡਾਰਕ ਕਾਉਂਟੀ ਸ਼ੈਰਿਫ ਵਿਭਾਗ ਦੇ ਅਨੁਸਾਰ, ਇਹ ਘਟਨਾ 16 ਫਰਵਰੀ 2026 ਦੀ ਰਾਤ ਨੂੰ ਵਾਪਰੀ ਸੀ। ਸਟੇਟ ਰੂਟ 47 'ਤੇ ਤਰਸੇਮ ਸਿੰਘ ਦੀ ਰੇਂਜ ਰੋਵਰ ਨੂੰ ਨਿਰਧਾਰਿਤ 55 ਮੀਲ ਪ੍ਰਤੀ ਘੰਟਾ ਦੀ ਬਜਾਏ 79 ਮੀਲ ਦੀ ਰਫਤਾਰ 'ਤੇ ਦੇਖਿਆ ਗਿਆ ਸੀ। ਜਦੋਂ ਪੁਲਸ ਨੇ ਗੱਡੀ ਰੋਕਣ ਦਾ ਇਸ਼ਾਰਾ ਕੀਤਾ, ਤਾਂ ਤਰਸੇਮ ਨੇ ਰੁਕਣ ਦੀ ਬਜਾਏ ਰਫਤਾਰ 124 ਮੀਲ ਪ੍ਰਤੀ ਘੰਟਾ (ਲਗਭਗ 200 ਕਿਲੋਮੀਟਰ) ਤੱਕ ਵਧਾ ਦਿੱਤੀ। ਲਗਭਗ 8 ਕਿਲੋਮੀਟਰ ਤੱਕ ਚੱਲੇ ਪਿੱਛਾ ਕਰਨ ਤੋਂ ਬਾਅਦ, ਤਰਸੇਮ ਨੇ ਮੋੜ 'ਤੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਅਤੇ ਸਾਹਮਣੇ ਤੋਂ ਆ ਰਹੀ ਇੱਕ ਜੀਪ ਨਾਲ ਸਿੱਧੀ ਟੱਕਰ ਹੋ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਜੀਪ ਵਿੱਚ ਸਵਾਰ ਐਸ਼ਲੇ ਹੋਮਜ਼ ਉਛਲ ਕੇ ਸੜਕ 'ਤੇ ਜਾ ਡਿੱਗੀ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜੀਪ ਡਰਾਈਵਰ ਰੋਕਸਾਨਾ ਕੈਸਾਰੇਜ ਸੈਂਟੀਆਗੋ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਤਰਸੇਮ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਏਅਰਲਿਫਟ ਕਰਕੇ ਹਸਪਤਾਲ ਪਹੁੰਚਾਇਆ ਗਿਆ।
Indian criminal illegal alien Tarsem Singh’s crash injuries are slight compared those of his 17-YEAR-OLD PREGNANT PASSENGER Ashlee Holmes and her UNBORN CHILD, who were allegedly thrown from his Range Rover and KILLED when he crashed after fleeing from Ohio police at 100 MPH.… pic.twitter.com/JEG2g5vxax
— U.S. Immigration and Customs Enforcement (@ICEgov) March 30, 2026
ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿ ਰਿਹਾ ਸੀ ਤਰਸੇਮ
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਤਰਸੇਮ ਸਿੰਘ ਅਮਰੀਕਾ ਵਿੱਚ ਗੈਰ-ਕਾਨੂੰਨੀ (ਅਨਡਾਕੂਮੈਂਟਿਡ) ਤਰੀਕੇ ਨਾਲ ਰਹਿ ਰਿਹਾ ਸੀ। ਡਾਰਕ ਕਾਉਂਟੀ ਗ੍ਰੈਂਡ ਜਿਊਰੀ ਨੇ ਉਸ 'ਤੇ ਗੈਰ-ਇਰਾਦਤਨ ਹੱਤਿਆ, ਲਾਪਰਵਾਹੀ ਨਾਲ ਹੱਤਿਆ ਅਤੇ ਹੋਰ ਗੰਭੀਰ 8 ਦੋਸ਼ ਲਗਾਏ ਹਨ। ਹਾਲਾਂਕਿ, 24 ਮਾਰਚ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ ਵਿੱਚ ਤਰਸੇਮ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਪ੍ਰੈਲ ਨੂੰ ਹੋਵੇਗੀ।
