CM ਰੇਵੰਤ ਰੈੱਡੀ ਦੇ ਕੈਬਨਿਟ ਦਾ ਵਿਸਥਾਰ, 11 ਮੰਤਰੀਆਂ ਨੂੰ ਵੰਡੇ ਗਏ ਵਿਭਾਗ
Saturday, Dec 09, 2023 - 02:11 PM (IST)
ਹੈਦਰਾਬਾਦ- ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਨਵੇਂ ਕੈਬਨਿਟ ਵਿਚ 11 ਮੰਤਰੀਆਂ ਦੇ ਸਹੁੰ ਚੁੱਕ ਲੈਣ ਤੋਂ ਦੋ ਦਿਨ ਬਾਅਦ ਸ਼ਨੀਵਾਰ ਨੂੰ ਉਨ੍ਹਾਂ ਨੂੰ ਵਿਭਾਗ ਵੰਡ ਦਿੱਤੇ ਹਨ। ਰੈੱਡੀ ਨੇ ਨਗਰਪਾਲਿਕਾ ਪ੍ਰਸ਼ਾਸਨ ਅਤੇ ਸ਼ਹਿਰੀ ਵਿਕਾਸ, ਆਮ ਪ੍ਰਸ਼ਾਸਨ, ਕਾਨੂੰਨ ਵਿਵਸਥਾ ਅਤੇ ਹੋਰ ਵਿਭਾਗ ਆਪਣੇ ਕੋਲ ਰੱਖੇ ਹਨ। ਉੱਪ ਮੁੱਖ ਮੰਤਰੀ ਭੱਟੀ ਵਿਕ੍ਰਮਾਕਰ ਮੱਲੂ ਨੂੰ ਵਿੱਤ, ਯੋਜਨਾ ਅਤੇ ਊਰਜਾ ਵਿਭਾਗ ਦਿੱਤਾ ਗਿਆ ਹੈ।
ਬਾਕੀ ਮੰਤਰੀਆਂ ਨੂੰ ਅਲਾਟ ਕੀਤੇ ਗਏ ਵਿਭਾਗ ਇਸ ਪ੍ਰਕਾਰ ਹਨ-
1. ਨਲਮਾੜਾ ਉੱਤਮ ਕੁਮਾਰ ਰੈਡੀ : ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਬਣਾਇਆ ਗਿਆ ਹੈ।
2. ਸੀ ਦਾਮੋਦਰ ਰਾਜਨਰਸਿਮ੍ਹਾ: ਸਿਹਤ, ਮੈਡੀਕਲ ਅਤੇ ਪਰਿਵਾਰ ਭਲਾਈ ਅਤੇ ਵਿਗਿਆਨ ਅਤੇ ਤਕਨਾਲੋਜੀ
3. ਕੋਮਾਤੀਰੇਡੀ ਵੈਂਕਟ ਰੈੱਡੀ: ਸੜਕਾਂ ਅਤੇ ਇਮਾਰਤ
4. ਡੀ ਸ਼੍ਰੀਧਰ ਬਾਬੂ: ਆਈ.ਟੀ. ਇਲੈਕਟ੍ਰੋਨਿਕਸ ਅਤੇ ਸੰਚਾਰ, ਉਦਯੋਗ ਅਤੇ ਵਿਧਾਨਿਕ ਮਾਮਲੇ
5. ਪੋਂਗੁਲੇਤੀ ਸ਼੍ਰੀਨਿਵਾਸ ਰੈੱਡੀ: ਮਾਲੀਆ ਅਤੇ ਹਾਊਸਿੰਗ
6. ਕੋਮਾਤੀਰੇਡੀ ਵੈਂਕਟਾ ਰੈੱਡੀ: ਨਗਰ ਪ੍ਰਸ਼ਾਸਨ
7. ਕੋਂਡਾ ਸੁਰੇਖਾ: ਵਾਤਾਵਰਣ ਅਤੇ ਜੰਗਲਾਤ
8. ਦਾਨਸਾਰੀ ਅਨਸੂਯਾ: ਪੰਚਾਇਤ ਰਾਜ ਅਤੇ ਪੇਂਡੂ ਵਿਕਾਸ (ਪੇਂਡੂ ਜਲ ਸਪਲਾਈ ਸਮੇਤ) ਅਤੇ ਮਹਿਲਾ ਅਤੇ ਬਾਲ ਭਲਾਈ
9. ਥੁੰਮਾਲਾ ਨਾਗੇਸ਼ਵਰ ਰਾਓ: ਖੇਤੀਬਾੜੀ, ਮਾਰਕੀਟਿੰਗ, ਸਹਿਕਾਰਤਾ ਅਤੇ ਨਾਲ ਹੀ ਹੈਂਡਲੂਮ
10. ਪੋਨਮ ਪ੍ਰਭਾਕਰ: ਆਵਾਜਾਈ ਅਤੇ ਪਿਛੜਾ ਵਰਗ ਭਲਾਈ
11.ਜੁਪੱਲੀ ਕ੍ਰਿਸ਼ਨਾ ਰਾਓ: ਮਨਾਹੀ ਅਤੇ ਆਬਕਾਰੀ, ਸੈਰ-ਸਪਾਟਾ ਅਤੇ ਸੱਭਿਆਚਾਰ ਅਤੇ ਪੁਰਾਤੱਤਵ ਵਿਭਾਗ ਸੌਂਪੇ ਗਏ ਹਨ। ਦੱਸਣਯੋਗ ਹੈ ਕਿ ਸ਼੍ਰੀ ਰੈੱਡੀ ਨੇ ਵੀਰਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਮੌਕੇ 11 ਮੰਤਰੀਆਂ ਨੂੰ ਰਾਜਪਾਲ ਡਾ: ਤਮਿਲੀਸਾਈ ਸੁੰਦਰਰਾਜਨ ਨੇ ਵੀ ਸਹੁੰ ਚੁਕਾਈ।