ਪੰਜਾਬੀ ਸੇਵਾ ਨੂੰ ਫਿਰ ਤੋਂ ਸ਼ੁਰੂ ਕਰੇਗਾ ਆਲ ਇੰਡੀਆ ਰੇਡੀਓ

07/10/2017 12:26:13 PM

ਨਵੀਂ ਦਿੱਲੀ — ਜਨਤਕ ਸੇਵਾ  ਪ੍ਰਸਾਰਣਕਰਤਾ ਆਲ ਇੰਡੀਆ ਰੇਡੀਓ (ਏ. ਆਈ. ਆਰ.) ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਬੋਲਣ ਵਾਲੇ ਸਰੋਤਿਆਂ ਤੱਕ ਆਪਣੀ ਪਹੁੰਚ ਵਧਾਉਣ ਲਈ ਆਪਣੀ ਪੰਜਾਬੀ ਸੇਵਾ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਲੰਧਰ ਤੋਂ ਇਲਾਵਾ ਅੰਮ੍ਰਿਤਸਰ 'ਚ ਲੱਗੇ ਐੱਫ. ਐੱਮ. ਟ੍ਰਾਂਸਮੀਟਰਜ਼ 'ਤੇ ਵੀ ਪੰਜਾਬੀ ਸੇਵਾ ਸ਼ੁਰੂ ਹੋਵੇਗੀ, ਜਿਸ 'ਚ ਇਹ ਨਿਸ਼ਚਿਤ ਕੀਤਾ ਜਾਵੇਗਾ ਕਿ ਸਰਹੱਦ ਤੋਂ 70 ਕਿਲੋਮੀਟਰ ਦੂਰ ਪਾਕਿਸਤਾਨ 'ਚ ਗੁਣਵੱਤਾ ਭਰਪੂਰ ਆਵਾਜ਼ ਸੁਣਾਈ ਦੇਵੇ।
ਅੰਮ੍ਰਿਤਸਰ 'ਚ ਨਵੇਂ ਐੱਫ. ਐੱਮ. ਟ੍ਰਾਂਸਮੀਟਰ ਦੀ ਰੇਂਜ ਲਾਹੌਰ, ਗੁਜਰਾਂਵਾਲਾ ਤੇ ਸਿਆਲਕੋਟ ਇਲਾਕਿਆਂ ਤੱਕ ਪਹੁੰਚ ਸਕਦੀ ਹੈ ਜੋ ਪੰਜਾਬੀ ਭਾਸ਼ਾਈ ਇਲਾਕੇ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਏ. ਆਈ. ਆਰ. ਆਪਣੇ ਜਲੰਧਰ ਕੇਂਦਰ ਤੋਂ ਛੋਟੀਆਂ ਤੇ ਦਰਮਿਆਨੀਆਂ ਤਰੰਗਾਂ ਦੇ ਟ੍ਰਾਂਸਮੀਟਰਾਂ ਤੋਂ ਪੰਜਾਬੀ ਭਾਸ਼ਾ 'ਚ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ, ਜਿਸ ਤੋਂ ਗੁਣਵੱਤਾ ਭਰਪੂਰ ਆਵਾਜ਼ ਨਹੀਂ ਆਉਂਦੀ ਸੀ, ਇਸ ਲਈ ਸਰੋਤੇ ਪਾਕਿਸਤਾਨੀ ਚੈਨਲਾਂ ਦਾ ਰੁਖ਼ ਕਰ ਰਹੇ ਹਨ। ਦੂਸਰੇ ਪਾਸੇ ਪਾਕਿਸਤਾਨ 'ਚ ਦਰਜਨਾਂ ਪੰਜਾਬੀ ਚੈਨਲ ਹਨ ਜੋ ਭਾਰਤ ਦੇ ਪੰਜਾਬ ਸੂਬੇ ਤੋਂ ਵੀ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ।


Related News