ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬੀ ’ਚ ਚੁੱਕੀ ਸਹੁੰ

Tuesday, Jun 25, 2024 - 09:13 AM (IST)

ਚੰਡੀਗੜ੍ਹ (ਨਵਿੰਦਰ)- ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕਰਨ ਵਾਲੇ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਸੋਮਵਾਰ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਪੰਜਾਬੀ ’ਚ ਸਹੁੰ ਚੁੱਕ ਕੇ ਸਮੂਹ ਪੰਜਾਬੀਆਂ ਤੇ ਪੰਜਾਬੀ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਦੇ ਪਿਤਾ ਵਿਸ਼ਵਨਾਥ ਤਿਵਾੜੀ ਪੰਜਾਬੀ ਦੇ ਉੱਘੇ ਸਾਹਿਤਕਾਰ ਸਨ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਪੰਜਾਬੀ ਦੇ ਪ੍ਰੋਫੈਸਰ ਰਹੇ। 

ਇਹ ਖ਼ਬਰ ਵੀ ਪੜ੍ਹੋ - ਵੱਡੀ ਵਾਰਦਾਤ! ਵਿਆਹ ਵਾਲੇ ਦਿਨ ਬਿਊਟੀ ਪਾਰਲਰ ’ਚ ਤਿਆਰ ਹੋਣ ਗਈ ਲਾੜੀ ਦਾ ਗੋਲ਼ੀ ਮਾਰ ਕੇ ਕਤਲ

ਉਨ੍ਹਾਂ ਨੇ ‘ਯਾਦਾਂ ਤੋਂ ਯਾਦਾਂ’, ‘ਤਨ ਦੀ ਚਿਖਾ’, ‘ਅੱਕ ਦੀ ਅੰਬੀ’, ‘ਗਰਾਜ਼ ਤੋਂ ਫੁੱਟਪਾਥ ਤੀਕ’, ‘ਚੁੱਪੀ ਦੀ ਪੈੜ’, ‘ਇਕੱਲ ਤੋਂ ਇਕੱਲ ਦਾ ਸਫ਼ਰ’, ‘ਸਿਮਰਨ ਤੋਂ ਸ਼ਹਾਦਤ ਤੀਕ’, ‘ਪਗੜੀ ਸੰਭਾਲ ਓਏ’, ‘ਰੱਬ ਬੁੱਢਾ ਹੋ ਗਿਆ’ ਵਰਗੇ ਕਾਵਿ ਸੰਗ੍ਰਿਹਾਂ ਤੋਂ ਇਲਾਵਾ ‘ਚਿਣਗਾਂ’, ਡੇਲੀਆ’, ‘ਕੁੱਖ ਦੀ ਚੋਰੀ’ ਵਰਗੇ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਹ ਨਾ ਸਿਰਫ਼ ਮਹਾਨ ਪੰਜਾਬੀ ਲਿਖਾਰੀ ਸਨ ਸਗੋਂ ਉਹ ਪੰਜਾਬੀ ਭਾਸ਼ਾ ਦੇ ਵੱਡੇ ਸਮਰਥਕ ਸਨ, ਜਿਨ੍ਹਾਂ ਨੇ ਚੰਡੀਗੜ੍ਹ ਨੂੰ ਪੰਜਾਬੀ ਭਾਸ਼ਾਈ ਖੇਤਰ ਸਾਬਿਤ ਕਰਨ ਵਾਸਤੇ ਇਕ ਮੁਹਿੰਮ ਵੀ ਚਲਾਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News