ਤੇਲਗੂ ਦੇਸ਼ਮ ਪਾਰਟੀ ਸਪੀਕਰ ਦੀ ਚੋਣ ਲੜਦੀ ਹੈ ਤਾਂ ‘ਇੰਡੀਆ’ ਗੱਠਜੋੜ ਕਰੇਗਾ ਹਮਾਇਤ : ਰਾਊਤ
Sunday, Jun 16, 2024 - 09:34 PM (IST)
ਮੁੰਬਈ, (ਭਾਸ਼ਾ)- ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਨੇਤਾ ਸੰਜੇ ਰਾਊਤ ਨੇ ਕਿਹਾ ਹੈ ਕਿ ਜੇ ਸੱਤਾਧਾਰੀ ਗੱਠਜੋੜ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਵਲੋਂ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਖੜ੍ਹਾ ਕੀਤਾ ਜਾਂਦਾ ਹੈ ਤਾਂ ਵਿਰੋਧੀ ਗੱਠਜੋੜ ‘ਇੰਡੀਅਾ’ ਵਲੋਂ ਉਸ ਦੀ ਹਮਾਇਤ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ।
ਐਤਵਾਰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਦਾਅਵਾ ਕੀਤਾ ਕਿ ਸਪੀਕਰ ਦੀ ਚੋਣ ਅਹਿਮ ਹੋਵੇਗੀ । ਜੇ ਭਾਜਪਾ ਨੂੰ ਇਹ ਅਹੁਦਾ ਮਿਲਦਾ ਹੈ ਤਾਂ ਉਹ ਸਰਕਾਰ ਹਮਾਇਤੀ ਪਾਰਟੀਆਂ ਤੇਲਗੂ ਦੇਸ਼ਮ , ਜਨਤਾ ਦਲ (ਯੂ) ਅਤੇ ਚਿਰਾਗ ਪਾਸਵਾਨ ਤੇ ਜਯੰਤ ਚੌਧਰੀ ਦੀਆਂ ਸਿਆਸੀ ਜਥੇਬੰਦੀਆਂ ਨੂੰ ਤੋੜ ਦੇਵੇਗੀ।
ਉਨ੍ਹਾਂ ਦਾਅਵਾ ਕੀਤਾ ਕਿ ਸਾਨੂੰ ਤਜਰਬਾ ਹੈ ਕਿ ਭਾਜਪਾ ਉਨ੍ਹਾਂ ਨੂੰ ਧੋਖਾ ਦਿੰਦੀ ਹੈ ਜੋ ਉਸ ਦੀ ਹਮਾਇਤ ਕਰਦੇ ਹਨ। ਮੈਂ ਸੁਣਿਆ ਹੈ ਕਿ ਤੇਲਗੂ ਦੇਸ਼ਮ ਆਪਣਾ ਉਮੀਦਵਾਰ ਖੜ੍ਹਾ ਕਰਨਾ ਚਾਹੁੰਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ‘ਇੰਡੀਆ’ ਗੱਠਜੋੜ ਦੇ ਭਾਈਵਾਲ ਇਸ ਮੁੱਦੇ ’ਤੇ ਚਰਚਾ ਕਰਨਗੇ ਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਸਾਰੇ ਤੇਲਗੂ ਦੇਸ਼ਮ ਪਾਰਟੀ ਦੀ ਹਮਾਇਤ ਕਰਨ।