ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ! ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, 3 ਧੀਆਂ ਸਿਰੋਂ ਉੱਠਿਆ ਪਿਓ ਦਾ ਹੱਥ
Monday, Jun 03, 2024 - 08:15 AM (IST)

ਨੂਰਮਹਿਲ (ਸ਼ਰਮਾ)- ਰੋਜ਼ੀ-ਰੋਟੀ ਦੀ ਭਾਲ ’ਚ ਮਨੀਲਾ ਗਏ ਇੱਥੋਂ ਕਰੀਬੀ ਪਿੰਡ ਭੰਡਾਲ ਬੂਟਾ ਦੇ ਵਸਨੀਕ ਜਗਦੀਸ਼ ਸਿੰਘ ਚੌਹਾਨ ਉਰਫ ਦੀਸ਼ਾ ਪੁੱਤਰ ਹਰੀ ਸਿੰਘ ਚੌਹਾਨ ਦੀ ਮਨੀਲਾ ’ਚ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਇਸ ਮੰਦਭਾਗੀ ਘਟਨਾ ਕਾਰਨ ਇਲਾਕੇ ’ਚ ਸੋਗ ਦਾ ਮਹੌਲ ਹੈ। ਜ਼ਿਕਰਯੋਗ ਹੈ ਕਿ ਜਗਦੀਸ਼ ਸਿੰਘ ਚੌਹਾਨ ਲੰਬੇ ਸਮੇਂ ਤੋਂ ਮਨੀਲਾ ’ਚ ਆਪਣਾ ਕਾਰੋਬਾਰ ਕਰਦਾ ਸੀ ਤੇ ਕਰੀਬ ਦੋ ਮਹੀਨੇ ਪਹਿਲਾਂ ਹੀ ਇੰਡੀਆ ਆਪਣੇ ਪਰਵਿਾਰ ਨੂੰ ਮਿਲ ਕੇ ਵਾਪਸ ਮਨੀਲਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਠੇਕੇ ਤੋਂ ਸ਼ਰਾਬ ਲਿਆ ਰਹੇ ਯਾਰਾਂ ਨਾਲ ਵਾਪਰੀ ਅਣਹੋਣੀ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮਨੀਲਾ ਵਿਖੇ ਆਏ ਦਿਨ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਘਟਦੀਆਂ ਰਹਿੰਦੀਆਂ ਹਨ, ਜਿਨ੍ਹਾਂ ’ਚ ਬਹੁਤ ਸਾਰੇ ਪੰਜਾਬੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਨਾ ਤਾਂ ਉੱਥੋਂ ਦੀ ਸਰਕਾਰ ਹੀ ਇਨ੍ਹਾਂ ਘਟਨਾਵਾਂ ’ਤੇ ਕੰਟਰੋਲ ਕਰਨ ਦਾ ਉਪਰਾਲਾ ਕਰਦੀ ਹੈ ਤੇ ਨਾ ਹੀ ਸਾਡਾ ਨੌਜਵਾਨ ਵਰਗ ਹੀ ਇਹੋ-ਜਿਹੇ ਦੇਸ਼ਾਂ ’ਚ ਜਾਣ ਤੋਂ ਗੁਰੇਜ਼ ਕਰਦਾ ਹੈ। ਮ੍ਰਿਤਕ ਪਿੱਛੇ ਪਰਿਵਾਰ ’ਚ ਪਤਨੀ ਤੇ 3 ਬੇਟੀਆਂ ਛੱਡ ਗਿਆ ਹੈ। ਸੂਤਰਾਂ ਅਨੁਸਾਰ ਜਗਦੀਸ਼ ਸਿੰਘ ਦੀ ਲਾਸ਼ ਸਮੁੰਦਰ ਦੇ ਕਿਨਾਰੇ ਤੋਂ 7 ਦਿਨਾਂ ਬਾਅਦ ਮਿਲੀ। ਮ੍ਰਿਤਕ ਸਰੀਰ ਉਸ ਦੇ ਪਿੰਡ ਭੰਡਾਲ ਬੂਟਾ (ਜਲੰਧਰ) ਲਿਆਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8