ਹਾਕੀ ਇੰਡੀਆ ਨੇ ਓਲੰਪਿਕਸ ਕੈਂਪ ਲਈ 27 ਖਿਡਾਰੀਆਂ ਨੂੰ ਚੁਣਿਆ

Thursday, Jun 20, 2024 - 08:30 PM (IST)

ਬੰਗਲੌਰ- ਹਾਕੀ ਇੰਡੀਆ ਨੇ ਇੱਥੇ 21 ਜੂਨ ਤੋਂ 8 ਜੁਲਾਈ ਤੱਕ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਕੈਂਪਸ ਵਿੱਚ ਪ੍ਰੀ-ਓਲੰਪਿਕ ਕੌਮੀ ਕੈਂਪ ਲਈ ਚੁਣੇ 27 ਖਿਡਾਰੀਆਂ ਦਾ ਐਲਾਨ ਕੀਤਾ ਹੈ। ਭਾਰਤ ਨੂੰ ਪੈਰਿਸ ਓਲੰਪਿਕ ਵਿੱਚ ਪੂਲ ਬੀ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸ ਦਾ ਸਾਹਮਣਾ ਬੈਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ, ਆਸਟਰੇਲੀਆ ਅਤੇ ਆਇਰਲੈਂਡ ਨਾਲ ਹੋਵੇਗਾ। 
ਪ੍ਰੀ-ਓਲੰਪਿਕ ਕੈਂਪ ਲਈ ਚੁਣੇ ਖਿਡਾਰੀਆਂ ਦੀ ਸੂਚੀ : ਗੋਲਕੀਪਰ: ਕ੍ਰਿਸ਼ਨ ਬਹਾਦੁਰ ਪਾਠਕ, ਪੀਆਰ ਸ੍ਰੀਜੇਸ਼, ਸੂਰਜ ਕਰਕੇਰਾ, ਡਿਫੈਂਡਰ: ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਸੰਜੈ, ਆਮਿਰ ਅਲੀ, ਮਿਡਫੀਲਡਰ: ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸੁਮਿਤ, ਸ਼ਮਸ਼ੇਰ ਸਿੰਘ, ਨੀਲਕਾਂਤ ਸ਼ਰਮਾ, ਰਾਜਕੁਮਾਰ ਪਾਲ, ਵਿਸ਼ਨੂਕਾਂਤ ਸਿੰਘ, ਅਕਾਸ਼ਦੀਪ ਸਿੰਘ, ਮੁਹੰਮਦ ਰਾਹੀਲ ਮੌਸੀਨ, ਫਾਰਵਰਡ: ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ, ਬੌਬੀ ਸਿੰਘ ਧਾਮੀ ਤੇ ਅਰਿਜੀਤ ਸਿੰਘ ਹੁੰਦਲ।


Tarsem Singh

Content Editor

Related News