ਅਕਾਸਾ ਏਅਰ ਦੇ ਪਾਇਲਟ ਦੀ ਕਰਤੂਤ! ਕੁੜੀ ਨੂੰ ਸੀਟ ਤੋਂ ਉਠਾ ਕੇ ਆਪਣੇ ਕੋਲ ਬਿਠਾਇਆ ਤੇ ਫ਼ਿਰ...

Wednesday, Oct 18, 2023 - 01:03 AM (IST)

ਨਵੀਂ ਦਿੱਲੀ (ਇੰਟ.)– ਇਕ 20 ਸਾਲਾ ਵਿਦਿਆਰਥਣ ਨੇ ਅਕਾਸਾ ਏਅਰ ਦੇ ਪਾਇਲਟ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ। ਵਿਦਿਆਰਥਣ ਦਾ ਦੋਸ਼ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਬੈਂਗਲੁਰੂ ਤੋਂ ਪੁਣੇ ਦੀ ਯਾਤਰਾ ਦੌਰਾਨ ਅਕਾਸਾ ਏਅਰ ਦੀ ਫਲਾਈਟ ਵਿਚ ਇਕ ਆਫ-ਡਿਊਟੀ ਪਾਇਲਟ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਸੀ। ਇਕ ਰਿਪੋਰਟ ਮੁਤਾਬਕ ਵਿਦਿਆਰਥਣ ਨੇ ਕਿਹਾ ਕਿ ਪਾਇਲਟ ਨੇ ਉਸ ਨੂੰ ਆਪਣੀ ਸੀਟ ਬਦਲਣ ਲਈ ਮਜਬੂਰ ਕੀਤਾ ਤਾਂ ਜੋ ਉਹ ਉਸ ਦੇ (ਪਾਇਲਟ) ਕੋਲ ਬੈਠ ਸਕੇ। ਆਪਣੇ ਕੋਲ ਬਿਠਾਉਣ ਤੋਂ ਬਾਅਦ ਪਾਇਲਟ ਨੇ ਕਥਿਤ ਤੌਰ ’ਤੇ ਲੜਕੀ ਨੂੰ ਸ਼ਰਾਬ ਆਫਰ ਕੀਤੀ, ਜਿਸ ਨੂੰ ਉਹ ਖੁਦ ਪੀ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਹੁਸ਼ਿਆਰਪੁਰ ਦੀ ਔਰਤ ਬੇਰਹਿਮੀ ਨਾਲ ਕਤਲ, ਪਤੀ ਹੀ ਨਿਕਲਿਆ ਕਾਤਲ

ਇਹ ਘਟਨਾ ਕਥਿਤ ਤੌਰ ’ਤੇ 1 ਅਕਤੂਬਰ ਨੂੰ ਵਾਪਰੀ, ਜਦੋਂ ਵਿਦਿਆਰਥਣ ਬੈਂਗਲੁਰੂ ਵਿਚ ਆਪਣੀ 3 ਮਹੀਨੇ ਦੀ ਇੰਟਰਨਸ਼ਿਪ ਖਤਮ ਕਰਨ ਤੋਂ ਬਾਅਦ ਫਲਾਈਟ ਰਾਹੀਂ ਘਰ ਪਰਤ ਰਹੀ ਸੀ। ਵਿਦਿਆਰਥਣ ਮੁਤਾਬਕ ਉਸ ਨੇ ਫਲਾਈਟ ਅਟੈਂਡੈਂਟ ਅਤੇ ਏਅਰਲਾਈਨ ਤੋਂ ਮਦਦ ਮੰਗਣ ਦਾ ਯਤਨ ਕੀਤਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਪੂਰੇ ਮਾਮਲੇ ’ਤੇ ਅਕਾਸਾ ਏਅਰ ਨੇ ਬਿਆਨ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - 'Sorry ਮੰਮੀ-ਪਾਪਾ...' ਲਿਖ ਕੇ ਵਿਦਿਆਰਥਣ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ; ਪੁਲਸ ਦੇ ਬਿਆਨ 'ਤੇ ਘਿਰੀ ਸਰਕਾਰ

ਏਅਰਲਾਈਨਜ਼ ਦੇ ਬੁਲਾਰੇ ਨੇ ਕਿਹਾ ਕਿ ਉਹ ਯਾਤਰੀ ਸਾਡੇ ਸਟਾਫ ਦਾ ਮੈਂਬਰ ਸੀ ਪਰ ਉਸ ਸਮੇਂ ਡਿਊਟੀ ’ਤੇ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਾਨੂੰ (ਯਾਤਰੀ ਦਾ) ਫੀਡਬੈਕ ਮਿਲਿਆ, ਅਸੀਂ ਤੁਰੰਤ ਮਦਦ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਨਿਰਪੱਖ ਜਾਂਚ ਕਰਨ ਲਈ ਵਧ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News