ਅਜੀਬ ਰਾਜਨੀਤੀ : ਪਿਤਾ-ਪੁੱਤਰ ਦੀ ਜਨਤਾ ਪਾਰਟੀ, ਨੂੰਹ ਬਸਪਾ 'ਚ ਤਾਂ ਪਤਨੀ ਕਾਂਗਰਸ ਦੀ ਸਾਥੀ

Tuesday, Oct 23, 2018 - 09:11 AM (IST)

ਨਵੀਂ ਦਿੱਲੀ— ਛੱਤੀਸਗੜ੍ਹ ਦੀ ਸਿਆਸਤ ’ਚ ਜੋਗੀ ਪਰਿਵਾਰ ਦੀਆਂ 4 ਮੁੱਖ ਸ਼ਖਸੀਅਤਾਂ 3 ਵੱਖ-ਵੱਖ ਸਿਆਸੀ ਪਾਰਟੀਆਂ ’ਚ ਆਪਣੀ ਸਿਆਸੀ ਕਿਸਮਤ ਚਮਕਾ ਰਹੀਆਂ ਹਨ। ਅਜੀਤ ਜੋਗੀ ਅਤੇ ਉਨ੍ਹਾਂ ਦਾ ਬੇਟਾ ਅਮਿਤ ਜੋਗੀ ਜਿਥੇ ਆਪਣੀ ਪਾਰਟੀ ਜਨਤਾ ਕਾਂਗਰਸ ਦੇ ਨਾਲ ਹਨ, ਉਥੇ ਹੀ ਜੋਗੀ ਦੀ ਪਤਨੀ ਰੇਣੂ ਜੋਗੀ ਅਜੇ ਵੀ ਕਾਂਗਰਸ ’ਚ ਹੀ ਹੈ ਪਰ ਉਨ੍ਹਾਂ ਦੀ ਨੂੰਹ ਰਿਚਾ ਜੋਗੀ ਬਸਪਾ ’ਚ ਸ਼ਾਮਲ ਹੋ ਕੇ ‘ਹਾਥੀ’ ’ਤੇ ਸਵਾਰ ਹੋ ਗਈ ਹੈ।

ਅਜੀਤ ਹੁਣ ਆਪਣੀ ਰਿਵਾਇਤੀ ਮਰਵਾਹੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਫਿਲਹਾਲ ਮਰਵਾਹੀ ਵਿਧਾਨ ਸਭਾ ਸੀਟ ’ਤੇ ਉਨ੍ਹਾਂ ਦੇ ਪੁੱਤਰ ਅਮਿਤ ਜੋਗੀ ਬਤੌਰ ਵਿਧਾਇਕ ਕਾਬਜ਼ ਹਨ। ਅਮਿਤ ਜੋਗੀ ਆਪਣੇ ਪਿਤਾ ਦੀ ਪਾਰਟੀ ਜਨਤਾ ਕਾਂਗਰਸ ਉਮੀਦਵਾਰ ਦੇ ਤੌਰ ’ਤੇ ਵਿਧਾਨ ਸਭਾ ਹਲਕਾ ਮਨੇਂਦਰਗੜ੍ਹ ਤੋਂ ਚੋਣ ਲੜਨਗੇ।  ਅਜੀਤ ਦੀ ਪਤਨੀ ਰੇਣੂ ਜੋਗੀ ਕਾਂਗਰਸ ਦੀ ਟਿਕਟ ’ਤੇ ਬਿਲਾਸਪੁਰ ਦੇ ਕੋਟਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਚਾਹਵਾਨ ਹੈ। ਉਨ੍ਹਾਂ ਨੇ ਇਸ ਸਬੰਧੀ ਪਾਰਟੀ ਹਾਈਕਮਾਨ ਨੂੰ ਅਰਜ਼ੀ ਵੀ ਦੇ ਦਿੱਤੀ ਹੈ। ਅਮਿਤ ਜੋਗੀ ਦੀ ਪਤਨੀ ਰਿਚਾ ਜੋਗੀ ਜਨਤਾ ਕਾਂਗਰਸ ਦੀ ਬਜਾਏ ਬਸਪਾ ’ਚ ਸ਼ਾਮਲ ਹੋ ਗਈ ਹੈ। ਰਿਚਾ ਬਹੁਜਨ ਸਮਾਜ ਪਾਰਟੀ ਦੇ ਟਿਕਟ ’ਤੇ ਅਕਲਤਰਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਰਿਚਾ ਤੋਂ ਇਲਾਵਾ ਜੋਗੀ ਕਾਂਗਰਸ ਦੀ ਗੀਤਾਂਜਲੀ ਪਟੇਲ ਵੀ ਬਸਪਾ ਦੀ ਟਿਕਟ ’ਤੇ ਚੋਣ ਲੜ ਸਕਦੀ ਹੈ। 


Related News