ਤਿੰਨੋਂ ਫੌਜ ਮੁਖੀਆਂ ਨੇ ਇਕੱਠੇ ''ਤਾਨਾਜੀ'' ਫਿਲਮ ਦੇਖ ਰਚਿਆ ਇਤਿਹਾਸ

01/21/2020 11:36:13 AM

ਮੁੰਬਈ— ਅਜੇ ਦੇਵਗਨ ਦੀ ਫਿਲਮ 'ਤਾਨਾਜੀ ਦਾ ਅਨਸੰਗ ਵਾਰੀਅਰ' ਦਾ ਬਾਕਸ ਆਫਿਸ 'ਤੇ ਧਮਾਲ ਜਾਰੀ ਹੈ। ਫਿਲਮ ਲਗਾਤਾਰ ਨਵੇਂ ਕੀਰਤੀਮਾਨ ਗੜ੍ਹ ਰਹੀ ਹੈ। ਇਸ ਵਿਚ ਇਸ ਫਿਲਮ ਨਾਲ ਇਕ ਹੋਰ ਇਤਿਹਾਸਕ ਪਲ ਉਦੋਂ ਜੁੜ ਗਿਆ, ਜਦੋਂ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੇ ਇਕੱਠੇ ਮਿਲ ਕੇ ਇਹ ਫਿਲਮ ਦੇਖੀ।
 

ਸਾਬਕਾ ਨੇਵੀ ਅਫ਼ਸਰ ਨੇ ਕੀਤਾ ਟਵੀਟ
ਰਿਟਾਇਰਡ ਨੇਵੀ ਅਫ਼ਸਰ ਹਰਿੰਦਰ ਸਿੱਕਾ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਟਵੀਟ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਅਜੇ ਦੇਵਗਨ ਨੇ ਵੀ ਤਿੰਨੋਂ ਫੌਜ ਮੁਖੀਆਂ ਨੂੰ ਸਲਾਮ ਭੇਜਿਆ ਹੈ। ਸਿੱਕਾ ਨੇ ਆਪਣੇ ਟਵੀਟ 'ਚ ਲਿਖਿਆ ਹੈ,''ਤਾਨਾਜੀ ਨੇ ਇਤਿਹਾਸ ਬਣਾ ਦਿੱਤਾ। ਤਿੰਨੋਂ ਸੈਨਾਵਾਂ ਦੇ ਚੀਫ ਨੇ ਇਕੱਠੇ ਇਸ ਫਿਲਮ ਦਾ ਆਨੰਦ ਉਠਾਇਆ। ਇਸ ਦੌਰਾਨ ਸਿੱਕਾ ਨੇ ਆਪਣੇ ਫੈਨਜ਼ ਨੂੰ ਵੀ ਸਿਫ਼ਾਰਿਸ਼ ਕੀਤੀ ਹੈ ਕਿ ਇਸ ਫਿਲਮ ਨੂੰ ਜ਼ਰੂਰ ਦੇਖੋ। ਉਨ੍ਹਾਂ ਨੇ ਕਿਹਾ ਕਿ ਇਹ ਇਸ ਦੁਨੀਆ ਤੋਂ ਵੱਖ ਹੈ। ਸ਼ਾਨਦਾਰ ਫਿਲਮ ਹੈ।''
PunjabKesariਸਿੱਕਾ ਨੇ ਤਸਵੀਰ ਵੀ ਕੀਤੀ ਸ਼ੇਅਰ
ਸਿੱਕਾ ਨੇ ਇਸ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ 'ਚ ਤਿੰਨੋਂ ਸੈਨਾਵਾਂ ਦੇ ਮੁਖੀਆਂ ਨਾਲ ਅਜੇ ਦੇਵਗਨ ਵੀ ਹਨ। ਬਾਅਦ 'ਚ ਉਨ੍ਹਾਂ ਨੇ ਖੁਦ ਇਸ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,''ਤਿੰਨੋਂ ਫੌਜ ਮੁਖੀਆਂ ਨਾਲ ਇਕ ਸ਼ਾਮ ਮੇਰੇ ਲਈ ਸਨਮਾਨ ਦੀ ਗੱਲ ਹੈ। ਇਸ ਫਿਲਮ ਨੂੰ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ।''
 

200 ਕਰੋੜੀ ਕਲੱਬ 'ਚ ਸ਼ਾਮਲ ਹੋ ਜਾਵੇਗੀ 'ਤਾਨਾਜੀ'
ਦੱਸਣਯੋਗ ਹੈ ਕਿ ਅਜੇ ਦੇਵਗਨ, ਕਾਜੋਲ ਅਤੇ ਸੈਫ ਅਲੀ ਖਾਨ ਸਟਾਰਰ ਇਸ ਫਿਲਮ ਦਾ ਜਲਵਾ ਹਾਲੇ ਵੀ ਘੱਟ ਨਹੀਂ ਹੋਇਆ ਹੈ। ਇਹ ਫਿਲਮ ਹੁਣ ਜਲਦ ਹੀ 200 ਕਰੋੜੀ ਕਲੱਬ 'ਚ ਸ਼ਾਮਲ ਹੋ ਜਾਵੇਗੀ। ਫਿਲਹਾਲ ਫਿਲਮ ਦੀ ਕੁਲ ਕਮਾਈ 170 ਕਰੋੜ ਤੱਕ ਪਹੁੰਚ ਗਈ ਹੈ। ਰਿਪੋਰਟਸ ਅਨੁਸਾਰ ਇਹ ਫਿਲਮ 300 ਕਰੋੜ ਦਾ ਅੰਕੜਾ ਪਾਰ ਕਰ ਕੇ ਬਾਲੀਵੁੱਡ 'ਚ ਕਮਾਈ ਦੇ ਕਈ ਰਿਕਾਰਡ ਤੋੜ ਸਕਦੀ ਹੈ।


DIsha

Content Editor

Related News