ਜਹਾਜ਼ ਹਾਦਸੇ ਮਗਰੋਂ ਏਅਰ ਇੰਡੀਆ ਨੇ ''X'' ਅਕਾਊਂਟ ਦੀ ਪ੍ਰੋਫਾਈਲ ਫੋਟੋ ਨੂੰ ਕੀਤਾ ''BLACK''

Thursday, Jun 12, 2025 - 05:20 PM (IST)

ਜਹਾਜ਼ ਹਾਦਸੇ ਮਗਰੋਂ ਏਅਰ ਇੰਡੀਆ ਨੇ ''X'' ਅਕਾਊਂਟ ਦੀ ਪ੍ਰੋਫਾਈਲ ਫੋਟੋ ਨੂੰ ਕੀਤਾ ''BLACK''

ਨੈਸ਼ਨਲ ਡੈਸਕ- ਗੁਜਰਾਤ ਦੇ ਅਹਿਮਦਾਬਾਦ ਵਿੱਚ ਏਅਰ ਇੰਡੀਆ ਫਲਾਈਟ ਬੋਇੰਗ 787-8 ਡ੍ਰੀਮਲਾਈਨਰ ਦੇ ਹਾਦਸੇ ਤੋਂ ਬਾਅਦ ਏਅਰ ਇੰਡੀਆ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਆਪਣੇ ਐਕਸ ਹੈਂਡਲ ਦੀ ਪ੍ਰੋਫਾਈਲ ਤਸਵੀਰ ਨੂੰ ਕਾਲਾ ਕਰ ਦਿੱਤਾ ਹੈ। ਇਹ ਆਮ ਤੌਰ 'ਤੇ ਕਿਸੇ ਗੰਭੀਰ ਦੁਖਦਾਈ ਘਟਨਾ ਤੋਂ ਬਾਅਦ ਸੰਗਠਨ ਵੱਲੋਂ ਸ਼ੋਕ ਅਤੇ ਸ਼ਰਧਾਂਜਲੀ ਵਜੋਂ ਕੀਤਾ ਜਾਂਦਾ ਹੈ। ਰਿਪੋਰਟਾਂ ਅਨੁਸਾਰ, ਇਹ ਫਲਾਈਟ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ। ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਸਿਰਫ਼ 5 ਮਿੰਟ ਬਾਅਦ ਫਲਾਈਟ ਦੁਪਹਿਰ 1:43 ਵਜੇ ਇੱਕ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਈ।

ਜਾਣਕਾਰੀ ਅਨੁਸਾਰ, ਇਸ ਉਡਾਣ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਏਅਰ ਇੰਡੀਆ ਦੀ ਉਡਾਣ AI 171 ਨੇ ਦੁਪਹਿਰ 1:10 ਵਜੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਉਡਾਣ ਭਰੀ। ਇਸ ਫਲਾਈਟ ਨੂੰ ਕੈਪਟਨ ਸੁਮਿਤ ਸੱਭਰਵਾਲ ਅਤੇ ਫਸਟ ਅਫਸਰ ਕਲਾਈਵ ਕੁੰਦਰ ਉਡਾ ਰਹੇ ਸਨ।

ਏਅਰ ਇੰਡੀਆ ਨੇ ਇਸ ਦੁਖਦਾਈ ਘਟਨਾ ਬਾਰੇ ਜਾਣਕਾਰੀ X 'ਤੇ ਸਾਂਝੀ ਕੀਤੀ ਅਤੇ ਕਿਹਾ ਕਿ ਕੰਪਨੀ ਇਸ ਹਾਦਸੇ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਆਪਣੀ ਵੈੱਬਸਾਈਟ ਅਤੇ ਅਧਿਕਾਰਤ X ਹੈਂਡਲ 'ਤੇ ਅਪਡੇਟਸ ਸਾਂਝੇ ਕਰੇਗੀ।

ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਕੁਝ ਟੀਮਾਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਇਸ ਭਿਆਨਕ ਹਾਦਸੇ ਦੀਆਂ ਕਈ ਵੀਡੀਓ ਫੁਟੇਜ ਅਤੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਇੱਕ ਵੀਡੀਓ ਵਿੱਚ ਜਹਾਜ਼ ਹਾਦਸੇ ਦੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਜਹਾਜ਼ ਦੇ ਕਰੈਸ਼ ਹੁੰਦੇ ਹੀ ਅੱਗ ਦਾ ਇੱਕ ਵੱਡਾ ਗੋਲਾ ਉੱਠਦਾ ਦਿਖਾਈ ਦੇ ਰਿਹਾ ਹੈ।


author

Rakesh

Content Editor

Related News