...ਜਦੋਂ ਹਵਾ ''ਚ ਹੀ ਮੰਡਰਾਉਂਦਾ ਰਿਹਾ ਜਹਾਜ਼, 143 ਯਾਤਰੀ ਵਾਲ-ਵਾਲ ਬਚੇ
Thursday, Aug 08, 2019 - 06:13 PM (IST)
ਚੇਨਈ (ਵਾਰਤਾ)— ਦਿੱਲੀ ਤੋਂ ਚੇਨਈ ਆ ਰਹੇ ਏਅਰ ਇੰਡੀਆ ਜਹਾਜ਼ 'ਚ 5 ਚਾਲਕ ਦਲ ਦੇ ਮੈਂਬਰਾਂ ਸਮੇਤ ਲੱਗਭਗ 143 ਯਾਤਰੀ ਵੀਰਵਾਰ ਨੂੰ ਵਾਲ-ਵਾਲ ਬਚ ਗਏ। ਦਰਅਸਲ ਲੈਂਡਿੰਗ ਦੌਰਾਨ ਜਹਾਜ਼ ਦੇ ਪਹੀਏ ਸਮੇਂ 'ਤੇ ਨਹੀਂ ਖੁੱਲ੍ਹ ਸਕੇ ਅਤੇ ਜਹਾਜ਼ ਕੁਝ ਸਮੇਂ ਲਈ ਆਸਾਮਾਨ 'ਚ ਹੀ ਮੰਡਰਾਉਂਦਾ ਰਿਹਾ ਅਤੇ ਪਹੀਏ ਖੁੱਲ੍ਹਣ ਮਗਰੋਂ ਹੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ। ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਜਦੋਂ ਪਾਇਲਟ ਲੈਂਡਿੰਗ ਦੀ ਤਿਆਰੀ ਕਰ ਰਿਹਾ ਸੀ ਤਾਂ ਜਹਾਜ਼ ਦੇ ਪਹੀਏ ਨਹੀਂ ਖੁੱਲ੍ਹੇ। ਉਸ ਨੇ ਤੁਰੰਤ ਹਵਾਈ ਆਵਾਜਾਈ ਕੰਟਰੋਲ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਐਮਰਜੈਂਸੀ ਲੈਂਡਿੰਗ ਲਈ ਆਗਿਆ ਮੰਗੀ। ਹਵਾਈ ਅੱਡਾ ਅਤੇ ਸੁਰੱਖਿਆ ਅਧਿਕਾਰੀ ਸੂਚਨਾ ਮਿਲਦੇ ਹੀ ਹਰਕਤ ਵਿਚ ਆਏ ਅਤੇ ਜ਼ਰੂਰੀ ਪ੍ਰਬੰਧ ਕੀਤੇ। ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮ ਨੂੰ ਤਿਆਰ ਰੱਖਿਆ ਗਿਆ। ਜਹਾਜ਼ ਦੁਪਹਿਰ ਲੱਗਭਗ 1 ਵਜੇ ਜਹਾਜ਼ ਹਵਾਈ ਅੱਡੇ 'ਤੇ ਉਤਰਿਆ।