ਫਲਾਈਟ ''ਚ ਯਾਤਰੀ ਨੇ ਵਿਧਾਇਕ ਨਾਲ ਕੀਤੀ ਧੱਕਾ-ਮੁੱਕੀ, ਪੁਲਸ ਨੇ ਹਿਰਾਸਤ ''ਚ ਲਿਆ ਦੋਸ਼ੀ

Wednesday, Oct 01, 2025 - 12:28 PM (IST)

ਫਲਾਈਟ ''ਚ ਯਾਤਰੀ ਨੇ ਵਿਧਾਇਕ ਨਾਲ ਕੀਤੀ ਧੱਕਾ-ਮੁੱਕੀ, ਪੁਲਸ ਨੇ ਹਿਰਾਸਤ ''ਚ ਲਿਆ ਦੋਸ਼ੀ

ਨੈਸ਼ਨਲ ਡੈਸਕ- ਦਿੱਲੀ ਤੋਂ ਲਖਨਊ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੰਬਰ AI-837 'ਚ ਵੱਡਾ ਹੰਗਾਮਾ ਹੋ ਗਿਆ। ਅਮੇਠੀ ਦੇ ਗੌਰੀਗੰਜ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਰਾਕੇਸ਼ ਪ੍ਰਤਾਪ ਸਿੰਘ ਅਤੇ ਇਕ ਯਾਤਰੀ ਵਿਚਕਾਰ ਗੰਭੀਰ ਬਹਿਸ ਹੋਈ, ਜੋ ਧੱਕਾ-ਮੁੱਕੀ ਅਤੇ ਹੱਥੋਪਾਈ ਤੱਕ ਪਹੁੰਚ ਗਈ। ਅਧਿਕਾਰਤ ਸਰੋਤਾਂ ਦੇ ਮੁਤਾਬਕ, ਸਮਦ ਅਲੀ ਨਾਮੀ ਯਾਤਰੀ ਫੋਨ 'ਤੇ ਉੱਚੀ ਆਵਾਜ਼ ਨਾਲ ਗਾਲ੍ਹਾਂ ਕੱਢ ਰਿਹਾ ਸੀ। ਹੋਰ ਯਾਤਰੀਆਂ ਨੇ ਵਿਰੋਧ ਕੀਤਾ, ਪਰ ਉਸ ਨੇ ਗੱਲਬਾਤ ਜਾਰੀ ਰੱਖੀ। ਇਸ ਦੌਰਾਨ ਵਿਧਾਇਕ ਰਾਕੇਸ਼ ਪ੍ਰਤਾਪ ਸਿੰਘ ਨੇ ਵੀ ਉਸ ਨੂੰ ਟੋਕਿਆ, ਜਿਸ ‘ਤੇ ਦੋਵਾਂ ਵਿਚਕਾਰ ਬਹਿਸ ਤੇਜ਼ ਹੋ ਗਈ।ਵਿਧਾਇਕ ਨੇ ਲਖਨਊ ਪਹੁੰਚਣ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਉਹ ਵਿਅਕਤੀ ਲਗਾਤਾਰ ਅਪਮਾਨਜਨਕ ਸ਼ਬਦਾਂ ਦਾ ਪ੍ਰਯੋਗ ਕਰ ਰਿਹਾ ਸੀ, ਜੋ ਕਿਸੇ ਵੀ ਸੱਭਿਆਚਾਰਕ ਸਮਾਜ 'ਚ ਬਰਦਾਸ਼ਤ ਨਹੀਂ। ਸਿੰਘ ਨੇ ਕਿਹਾ,''ਜਦੋਂ ਮੈਂ ਉਸ ਨੂੰ ਰੋਕਿਆ, ਤਾਂ ਉਸ ਨੇ ਮੇਰੇ ਨਾਲ ਵੀ ਗਲਤ ਰਵੱਈਆ ਕੀਤਾ।'' 

ਘਟਨਾ ਦੌਰਾਨ ਕੈਬਿਨ ਕਰੂ ਨੂੰ ਦੋਵਾਂ ਨੂੰ ਵੱਖ ਕਰਨ ਲਈ ਦਖ਼ਲ ਦੇਣਾ ਪਿਆ। ਬਾਅਦ 'ਚ ਵਿਧਾਇਕ ਨੇ ਸਰੋਜਨੀ ਨਗਰ ਥਾਣੇ 'ਚ ਸ਼ਿਕਾਇਤ ਦਰਜ ਕਰਾਈ। ਵਿਧਾਇਕ ਨੇ ਕਿਹਾ,''ਸੰਵਿਧਾਨ ਸਾਨੂੰ ਆਜ਼ਾਦੀ ਦਿੰਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਹੋਰਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਏ।'' ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਯਾਤਰੀ ਸਮਦ ਅਲੀ, ਜੋ ਫਤਿਹਪੁਰ ਜ਼ਿਲ੍ਹੇ ਦੇ ਹਥਗਾਂਵ ਥਾਣਾ ਖੇਤਰ ਦੇ ਰੱਜੀਪੁਰ ਪਿੰਡ ਦਾ ਰਹਿਣ ਵਾਲਾ ਹੈ, ਨੂੰ ਹਿਰਾਸਤ 'ਚ ਲਿਆ ਗਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News