HDFC ਬੈਂਕ ''ਚ ਵੱਡਾ ਫਰੌਡ! 5 ਕਰਮਚਾਰੀ ਗ੍ਰਿਫ਼ਤਾਰ; ਪੁਲਸ ਨੇ ਕਈ ਥਾਵਾਂ ''ਤੇ ਕੀਤੀ ਛਾਪੇਮਾਰੀ

Wednesday, Feb 18, 2026 - 03:22 PM (IST)

HDFC ਬੈਂਕ ''ਚ ਵੱਡਾ ਫਰੌਡ! 5 ਕਰਮਚਾਰੀ ਗ੍ਰਿਫ਼ਤਾਰ; ਪੁਲਸ ਨੇ ਕਈ ਥਾਵਾਂ ''ਤੇ ਕੀਤੀ ਛਾਪੇਮਾਰੀ

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਨੇ ਵਿੱਤੀ ਧੋਖਾਧੜੀ ਦੇ ਇਕ ਵੱਡੇ ਮਾਮਲੇ 'ਚ ਐੱਚਡੀਐੱਫਸੀ ਬੈਂਕ ਦੇ 5 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ ਸਾਲ ਦਰਜ ਹੋਏ ਇਸ ਮਾਮਲੇ ਦੇ ਸਿਲਸਿਲੇ 'ਚ ਸ਼ੋਪੀਆਂ ਅਤੇ ਬਡਗਾਮ ਜ਼ਿਲ੍ਹਿਆਂ 'ਚ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ ਇਹ ਮਾਮਲਾ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਵੱਖ-ਵੱਖ ਧਾਰਾਵਾਂ ਅਤੇ ਸੂਚਨਾ ਤਕਨਾਲੋਜੀ ਐਕਟ ਦੇ ਅਧੀਨ ਦਰਜ ਕੀਤਾ ਗਿਆ ਸੀ। ਇਸ 'ਚ ਪਛਾਣ ਦੀ ਚੋਰੀ ਅਤੇ ਡਿਜੀਟਲ ਪ੍ਰਮਾਣ ਪੱਤਰਾਂ ਦੀ ਦੁਰਵਰਤੋਂ ਨਾਲ ਸੰਬੰਧਤ ਧਾਰਾਵਾਂ ਸ਼ਾਮਲ ਹਨ। ਆਰਥਿਕ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਧੋਖਾਧੜੀ ਉਦੋਂ ਸਾਹਮਣੇ ਆਈ, ਜਦੋਂ ਐੱਚਡੀਐੱਫਸੀ ਬੈਂਕ ਦੀ ਸ਼ੋਪੀਆਂ ਸ਼ਾਖਾ 'ਚ ਵਿੱਤੀ ਬੇਨਿਯਮੀਆਂ ਦੀ ਲਿਖਤੀ 'ਚ ਸ਼ਿਕਾਇਤ ਮਿਲੀ। ਸ਼ੁਰੂਆਤ 'ਚ ਇਸ ਦੀ ਜਾਂਚ ਸ਼ੋਪੀਆਂ ਪੁਲਸ 'ਚ ਕੀਤੀ ਗਈ ਪਰ ਬਾਅਦ 'ਚ ਵਿਸਤ੍ਰਿਤ ਜਾਂਚ ਲਈ ਇਸ ਨੂੰ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਗਿਆ।

ਗ੍ਰਿਫ਼ਤਾਰ ਹੋਏ ਦੋਸ਼ੀਆਂ ਦੀ ਪਛਾਣ ਆਦਿਲ ਅਯੂਬ ਗਨਈ (ਸ਼ੋਪੀਆਂ), ਇਰਫਾਨ ਮਜੀਦ ਜ਼ਰਗਰ (ਸ਼ੋਪੀਆਂ), ਮੁਬਾਸ਼ਿਰ ਹੁਸੈਨ ਸ਼ੇਖ (ਕੁਲਗਾਮ), ਜੈਦ ਮੰਜੂਰ (ਅਨੰਤਨਾਗ) ਅਤੇ ਜਾਵੇਦ ਅਹਿਮਦ ਭੱਟ (ਪੁਲਵਾਮਾ) ਵਜੋਂ ਹੋਈ ਹੈ। ਜਾਂਚਕਰਤਾਵਾਂ ਨੇ ਬੁੱਧਵਾਰ ਨੂੰ ਇਸ ਮਾਮਲੇ ਨਾਲ ਜੁੜੇ ਦਸਤਾਵੇਜ਼ ਅਤੇ ਡਿਜੀਟਲ ਸਬੂਤ ਇਕੱਠੇ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ। ਸ਼ੁਰੂਆਤੀ ਜਾਂਚ ਦੌਰਾਨ ਪੁਲਸ ਨੇ ਸ਼ਾਖਾ ਦੀ ਤਿਜ਼ੋਰੀ 'ਚ ਉਪਲੱਬਧ ਨਕਦੀ ਅਤੇ ਸਿਸਟਮ ਲੇਜਰ 'ਚ ਦਿਖਾਈ ਦੇ ਰਹੇ ਨਕਦ 'ਚ ਲਗਭਗ 1.35 ਕਰੋੜ ਰੁਪਏ ਦਾ ਅੰਤਰ ਪਾਇਆ। ਜਾਂਚਕਰਤਾਵਾਂ ਅਨੁਸਾਰ ਤਤਕਾਲੀ ਬਰਾਂਚ ਮੈਨੇਜਰ ਨੇ ਹੋਰ ਕਰਮਚਾਰੀਆਂ ਨਾਲ ਮਿਲ ਕੇ ਫਰਜ਼ੀ ਨਕਦੀ ਜਮ੍ਹਾਂ ਐਂਟਰੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਇਕ ਫਰਮ ਦੇ ਪੱਖ 'ਚ ਫਰਜ਼ੀ ਨੋ ਇਤਰਾਜ਼ ਸਰਟੀਫਿਕੇਟ (ਐੱਨਓਸੀ) ਜਾਰੀ ਕਰਨ ਅਤੇ ਗਿਰਵੀ ਜ਼ਮੀਨ ਨੂੰ ਲੈ ਕੇ ਵੀ ਗੜਬੜੀਆਂ ਸਾਹਮਣੇ ਆਈਆਂ ਹਨ। ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਕਈ ਖਾਤਿਆਂ 'ਚ ਫਰਜ਼ੀ ਨਕਦੀ ਜਮ੍ਹਾਂ ਦਿਖਾਈ ਗਈ ਹੈ। ਇਸ ਨਾਲ ਜਾਲਸਾਜ਼ੀ ਦਾ ਸੰਕੇਤ ਮਿਲਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News