ਆਂਧਰਾ ਪ੍ਰਦੇਸ਼ 'ਚ ਏਅਰ ਕ੍ਰਾਫਟ ਹੋਇਆ ਹਾਦਸਾਗ੍ਰਸਤ
Wednesday, Nov 21, 2018 - 01:02 PM (IST)

ਹੈਦਰਾਬਾਦ— ਆਂਧਰਾ ਪ੍ਰਦੇਸ਼ 'ਚ ਰੰਗਾ ਰੈੱਡੀ ਜ਼ਿਲੇ ਦੇ ਸ਼ੰਕਰਪੱਲੀ ਨੇੜੇ ਮੋਕੀਲਾ ਪਿੰਡ ਦੇ ਬਾਹਰੀ ਇਲਾਕੇ 'ਚ ਖੇਤਾਂ 'ਚ ਹਵਾਬਾਜ਼ੀ ਅਕੈਡਮੀ ਨਾਲ ਸਬੰਧਿਤ ਇਕ ਏਅਰ ਕ੍ਰਾਫਟ ਨੇ ਐਮਰਜੰਸੀ ਲੈਡਿੰਗ ਕੀਤੀ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਬ ਜਹਾਜ਼ ਸ਼ਹਿਰ ਦੇ ਰਾਜੀਵ ਗਾਂਧੀ ਐਵੀਏਸ਼ਨ ਅਕੈਡਮੀ ਨਾਲ ਸਬੰਧਿਤ ਸੀ।
ਅਕੈਡਮੀ ਦੇ ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੂੰ ਉਡਾ ਰਿਹਾ ਪਾਇਲਟ ਸੁਰੱਖਿਅਤ ਹੈ ਤੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਸ ਕਮਿਸ਼ਨਰ ਐੱਨ. ਪ੍ਰਕਾਸ਼ ਰੈੱਡੀ ਨੇ ਦੱਸਿਆ ਕਿ 'ਮੁਢਲੀ ਜਾਂਚ ਮੁਤਾਬਕ, ਕੁਝ ਤਕਨੀਕੀ ਖਰਾਬੀ ਕਾਰਨ ਜਹਾਜ਼ ਹਾਦਸਾਗ੍ਰਸਤ ਹੋਇਆ।