ਠੱਗ ਬਾਬਾ ਲੱਖਾਂ ਦੀ ਠੱਗੀ ਮਾਰ ਚਕਮਾਂ ਦੇ ਕੇ ਹੋਇਆ ਰਫੂਚੱਕਰ
Friday, Jan 30, 2026 - 05:26 PM (IST)
ਬਰੇਟਾ (ਬਾਂਸਲ, ਸਿੰਗਲਾ) : ਨੇੜਲੇ ਪਿੰਡ ਸਿਰਸੀਵਾਲਾ ਦੇ ਲੋਕਾਂ ਨਾਲ ਜਲਧਾਰਾ ਕਰਨ ਵਾਲੇ ਪ੍ਰੇਮ ਨਾਥ ਬਾਬੇ ਨੇ ਲੱਖਾਂ ਦੀ ਅਨੋਖੀ ਠੱਗੀ ਮਾਰੀ। ਇਸ ਢੌਂਗੀ ਦਾ ਸ਼ਿਕਾਰ ਹੋਏ ਪ੍ਰਭਾਵਿਤ ਰੁਪਿੰਦਰ ਸਿੰਘ, ਸੂਬਾ ਸਿੰਘ, ਰਾਮ ਸਿੰਘ ਆਦਿ ਕੁੱਲ 16 ਲੋਕਾਂ ਨੇ ਆਪਣੀ ਦੁੱਖ ਭਰੀ ਕਹਾਣੀ ਦੱਸਦੇ ਹੋਏ ਦੱਸਿਆ ਕਿ ਇਹ ਢੌਂਗੀ ਸਾਧ ਪ੍ਰੇਮ ਨਾਥ ਕਰੀਹ ਦੋ ਮਹੀਨੇ ਪਹਿਲਾਂ ਆਇਆ ਸੀ ਅਤੇ ਉਸਨੇ ਪਿੰਡ 'ਚ ਇਸ ਸਰਦ ਰੁੱਤ 'ਚ ਜਲਧਾਰਾ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ 'ਤੇ ਸ਼ਰਧਾ ਵਜੋਂ ਲੋਕਾਂ ਨੇ ਜਲਧਾਰਾ ਦੇ ਪ੍ਰਬੰਧ ਕਰਨ ਅਤੇ ਲਗਭਗ ਇੱਕ ਮਹੀਨਾ ਪਹਿਲਾਂ ਜਲਧਾਰਾ ਸ਼ੁਰੂ ਕੀਤੀ ਅਤੇ ਇਹ ਲੋਕ ਉਸਦੇ ਕਹਿਣ ਅਨੁਸਾਰ ਠੰਡੇ ਪਾਣੀ ਦੇ ਘੜਿਆਂ ਨਾਲ ਪਾਣੀ ਪਾ ਕੇ ਜਲਧਾਰਾ ਕਰਵਾਉਂਦੇ ਰਹੇ।
ਇਸ ਦੌਰਾਨ ਉਸ ਨਾਲ ਆਏ ਦੋ ਚੇਲੇ ਸੋਨੂ ਅਤੇ ਪੰਡਤ ਲੋਕਾਂ ਵਿੱਚ ਬਾਬੇ ਦੇ ਕਰਾਮਾਤੀ ਹੋਣ ਦਾ ਪ੍ਰਚਾਰ ਕਰਦੇ ਅਤੇ ਬਾਬੇ 'ਤੇ ਵੱਡੇ-ਵੱਡੇ ਨੋਟਾਂ ਦੀ ਵਰਖਾ ਕਰਦੇ। ਇਸ ਤੋਂ ਸਿਰਸੀਵਾਲਾ ਅਤੇ ਹੋਰ ਹੋਰ ਪਿੰਡਾਂ ਦੇ ਕਰੀਬ 16 ਲੋਕ ਖੂਬ ਸ਼ਰਧਾਵਾਨ ਹੋਏ ਅਤੇ ਅੱਖਾਂ ਮੀਟ ਕੇ ਪੈਸਾ ਵਹਾਉਣ ਲੱਗੇ। ਇਸ ਦੌਰਾਨ ਇੱਕ ਦਿਨ ਬਾਬੇ ਨੇ ਸ਼ਰਧਾਲੂਆਂ ਨਾਲ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਨੂੰ ਚੱਲਣ ਦੀ ਇੱਛਾ ਪ੍ਰਗਟਾਈ ਅਤੇ ਕਈ ਪ੍ਰੋਗਰਾਮ ਬਣਾ ਕੇ ਬਾਬੇ ਨਾਲ ਚਲੇ ਗਏ। ਜਦੋਂ ਉਹ ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਹੋਟਲ ਖਾਣਾ ਖਾਣ ਲੱਗੇ ਅਤੇ ਬਾਬਾ ਫੋਨ ਸੁਣਨ ਦੇ ਬਹਾਨੇ ਬਾਹਰ ਨਿਕਲ ਕੇ ਫ਼ਰਾਰ ਹੋ ਗਿਆ ਅਤੇ ਸ਼ਰਧਾਲੂ ਉਡੀਕਦੇ ਰਹੇ।
ਜਦੋਂ ਕਾਫੀ ਦੇਰ ਬਾਅਦ ਬਾਬਾ ਵਾਪਸ ਨਾ ਆਇਆ ਤਾਂ ਉਨ੍ਹਾਂ ਭਾਲ ਸ਼ੁਰੂ ਕਰਨ ਦਿੱਤੀ ਪਰ ਬਾਬਾ ਅੰਤਰ ਧਿਆਨ ਹੋ ਚੁੱਕਿਆ ਸੀ ਇਨ੍ਹਾਂ ਪ੍ਰਭਾਵਿਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਾਬੇ ਦੇ ਕਹੇ ਅਨੁਸਾਰ ਸਮੇਂ-ਸਮੇਂ 'ਤੇ ਕੁੱਲ 15 ਲੱਖ ਰੁਪਏ ਦਾਸਮਾਨ ਅਤੇ ਨਕਦੀ ਦਿੱਤੀ ਹੋਈ ਸੀ, ਜੋ ਉਹ ਸੋਨੂ ਨਾਂ ਦੇ ਚੇਲੇ ਦੇ ਖ਼ਾਤੇ ਵਿੱਚ ਪਵਾਉਂਦਾ ਰਿਹਾ ਸੀ, ਜਿਹੜੇ ਆਪਣੇ ਘਰ ਵਾਪਸ ਚਲੇ ਗਏ ਸਨ। ਜਦੋਂ ਬਾਬਾ ਫ਼ਰਾਰ ਹੋ ਗਿਆ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਪਿਆਰ ਨਾਲ ਪਿੰਡ ਬੁਲਾਇਆ ਅਤੇ ਦੋਹਾਂ ਨੂੰ ਪੁਲਸ ਨੂੰ ਸੌਂਪ ਦਿੱਤਾ ਅਤੇ ਪੁਲਸ ਪੁੱਛ ਪੜਤਾਲ ਵਿੱਚ ਲੱਗੀ ਹੋਈ ਹੈ।
