2000 ਰੁਪਏ ''ਚ ਵਿਦੇਸ਼ ਯਾਤਰਾ ਕਰਵਾ ਰਿਹੈ ਏਅਰ ਏਸ਼ੀਆ

Saturday, Mar 31, 2018 - 03:10 AM (IST)

ਨਵੀਂ ਦਿੱਲੀ/ਜਲੰਧਰ (ਸਲਵਾਨ)-ਏਅਰ ਏਸ਼ੀਆ ਨੇ ਸਸਤੇ 'ਚ ਇੰਟਰਨੈਸ਼ਨਲ ਟਿਕਟ ਦੇਣ ਦੀ ਆਫਰ ਪੇਸ਼ ਕੀਤੀ ਹੈ। ਇਸ ਆਫਰ ਤਹਿਤ ਤੁਸੀਂ 2000 ਰੁਪਏ ਤੋਂ ਵੀ ਘੱਟ 'ਚ ਵਿਦੇਸ਼ ਯਾਤਰਾ ਕਰ ਸਕਦੇ ਹੋ। ਇਸ ਦੇ ਤਹਿਤ ਅੱਜ ਤੋਂ ਲੈ ਕੇ 1 ਅਪ੍ਰੈਲ ਤੱਕ ਯਾਤਰਾ ਦੀ ਟਿਕਟ ਬੁੱਕ ਕਰਵਾਈ ਜਾ ਸਕਦੀ ਹੈ। ਬੁੱਕ ਕੀਤੀ ਗਈ ਟਿਕਟ 'ਤੇ 1 ਅਕਤੂਬਰ 2018 ਤੋਂ ਲੈ ਕੇ 28 ਮਈ 2019 ਤੱਕ ਯਾਤਰਾ ਕੀਤੀ ਜਾ ਸਕਦੀ ਹੈ। ਕਿਰਾਏ 'ਚ ਹਰ ਤਰ੍ਹਾਂ ਦੇ ਟੈਕਸ ਸ਼ਾਮਲ ਹਨ। ਯਾਨੀ ਕਿ ਟਿਕਟ ਬੁੱਕ ਕਰਨ ਤੋਂ ਬਾਅਦ ਵੱਖਰੇ ਤੌਰ 'ਤੇ ਕੋਈ ਪੈਸਾ ਨਹੀਂ ਦੇਣਾ ਪਵੇਗਾ। ਭੁਵਨੇਸ਼ਵਰ ਤੋਂ ਕੁਆਲਾਲੰਪੁਰ ਦੀ ਟਿਕਟ 1,999 ਰੁਪਏ 'ਚ ਦਿੱਤੀ ਜਾ ਰਹੀ ਹੈ। ਉਥੇ ਹੀ ਕੋਚੀ ਤੋਂ ਕੁਆਲਾਲੰਪੁਰ ਦੀ ਟਿਕਟ 3,999 ਰੁਪਏ 'ਚ ਦਿੱਤੀ ਜਾ ਰਹੀ ਹੈ। ਕੋਲਕਾਤਾ ਤੋਂ ਕੁਆਲਾਲੰਪੁਰ ਦੀ ਟਿਕਟ ਦੀ ਸ਼ੁਰੂਆਤ 5,399 ਰੁਪਏ ਤੋਂ ਹੋ ਰਹੀ ਹੈ। ਗੋਆ ਤੋਂ ਕੁਆਲਾਲੰਪੁਰ ਦੀ ਟਿਕਟ 6,577 ਰੁਪਏ 'ਚ ਦਿੱਤੀ ਜਾ ਰਹੀ ਹੈ। 
ਉਥੇ ਹੀ ਹੈਦਰਾਬਾਦ ਤੋਂ ਕੁਆਲਾਲੰਪੁਰ ਲਈ ਸਭ ਤੋਂ ਸਸਤੀ ਟਿਕਟ 5,299 ਰੁਪਏ 'ਚ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਏਅਰ ਏਸ਼ੀਆ ਦੀਆਂ ਕੁਝ ਕੁਨੈਕਟਿੰਗ ਫਲਾਈਟਾਂ ਵੀ ਹਨ। ਇਸ 'ਚ ਭੁਵਨੇਸ਼ਵਰ-ਕੁਆਲਾਲੰਪੁਰ-ਜਕਾਰਤਾ ਦੀਆਂ ਟਿਕਟਾਂ ਦੀ ਸ਼ੁਰੂਆਤ 3,964 ਰੁਪਏ ਤੋਂ ਹੁੰਦੀ ਹੈ। ਭੁਵਨੇਸ਼ਵਰ-ਕੁਆਲਾਲੰਪੁਰ-ਜੋਹਰ ਬਹਰੂ ਦੀ ਟਿਕਟ ਦੀ ਸ਼ੁਰੂਆਤੀ ਕੀਮਤ 3,499 ਰੁਪਏ ਹੈ। ਭੁਵਨੇਸ਼ਵਰ-ਕੁਆਲਾਲੰਪੁਰ-ਕਰਾਬੀ ਦੀ ਸ਼ੁਰੂਆਤੀ ਟਿਕਟ 3,677 ਰੁਪਏ ਦੀ ਹੈ। ਉਥੇ ਹੀ ਭੁਵਨੇਸ਼ਵਰ-ਕੁਆਲਾਲੰਪੁਰ-ਬਾਲੀ ਦੀ ਟਿਕਟ 4,330 ਰੁਪਏ 'ਚ ਦਿੱਤੀ ਜਾ ਰਹੀ ਹੈ।


Related News