ਅਹਿਮਦਾਬਾਦ ਰੇਲਵੇ ਸਟੇਸ਼ਨ 'ਤੇ ਫੈਲੀ ਬੰਬ ਦੀ ਅਫਵਾਹ

Thursday, Nov 23, 2017 - 08:11 PM (IST)

ਅਹਿਮਦਾਬਾਦ — ਗੁਜਰਾਤ 'ਚ ਅਹਿਮਦਾਬਾਦ ਰੇਲਵੇ ਸਟੇਸ਼ਨ ਨੂੰ ਅੱਜ ਬੰਬ ਨਾਲ ਉਡਾਉਣ ਦੀ ਸੂਚਨਾ ਅਫਵਾਹ ਨਿਕਲੀ। ਸਿਟੀ ਪੁਲਸ ਕੰਟਰੋਲ ਨੇ ਦੱਸਿਆ ਕਿ ਸ਼ਾਮ ਨੂੰ ਚਾਰ ਵਜੇ ਇਕ ਅਣਪਛਾਤਾ ਫੋਨ ਆਇਆ ਸੀ ਜਿਸ 'ਚ ਉਸ ਨੇ 2 ਲੋਕਾਂ ਨੂੰ ਗੱਲ ਕਰਦੇ ਹੋਏ ਸੁਣਿਆ ਹੈ ਕਿ ਅਹਿਮਦਾਬਾਦ ਰੇਲਵੇ ਸਟੇਸ਼ਨ ਪਲੇਟਫਾਰਮ ਨੰਬਰ ਇਕ ਨੂੰ ਅੱਧੇ ਘੰਟੇ 'ਚ ਬੰਬ ਨਾਲ ਉਡਾ ਦੇਣਗੇ। ਜਿਸ ਦੀ ਸੂਚਨਾ ਪੁਲਸ ਕੰਟਰੋਲ ਨੇ ਰੇਲਵੇ ਪੁਲਸ ਨੂੰ ਫੈਕਸ ਰਾਹੀ ਦਿੱਤੀ।
ਰੇਲਵੇ ਪੁਲਸ ਇੰਸਪੈਕਟਰ ਆਰ. ਐਮ. ਦਵੇ ਨੇ ਦੱਸਿਆ ਕਿ ਬੰਬ ਦੀ ਸੂਚਨਾ ਮਿਲਦੇ ਹੀ ਪਲੇਟਫਾਰਮ ਨੰਬਰ ਇਕ ਤੋਂ 12 ਦੀ ਤਲਾਸ਼ੀ ਲਈ ਗਈ। ਜਿਥੋਂ ਕੁੱਝ ਵੀ ਸ਼ੱਕੀ ਸਮਾਨ ਨਹੀਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਕੰਟਰੋਲ ਅਣਪਛਾਤੇ ਫੋਨ ਤੋਂ ਦਿੱਤੀ ਗਈ ਇਹ ਜਾਣਕਾਰੀ ਅਫਵਾਹ ਸੀ। ਮਾਮਲੇ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ।


Related News