ਪੁੰਛ ਤੋਂ ਬਾਅਦ ਪਾਕਿਸਤਾਨ ਨੇ ਨੌਸ਼ੇਰਾ ਇਲਾਕੇ ''ਚ ਸ਼ੁਰੂ ਕੀਤੀ ਗੋਲੀਬਾਰੀ

07/18/2017 3:05:27 PM

ਸ਼੍ਰੀਨਗਰ — ਪੁੰਛ ਤੋਂ ਬਾਅਦ ਪਾਕਿਸਤਾਨ ਨੇ ਰਾਜੌਰੀ ਜ਼ਿਲੇ ਦੇ ਨੌਸ਼ੇਰਾ ਇਲਾਕੇ 'ਚ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੁਕਾਬਲੇ 'ਚ ਪਾਕਿਸਤਾਨ ਵਲੋਂ ਛੋਟੇ ਅਤੇ ਵੱਡੇ ਹਥਿਆਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਭਾਰਤੀ ਫੌਜ ਵੀ ਇਸ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ। ਪਾਕਿਸਤਾਨ ਵਲੋਂ ਨੌਸ਼ੇਰਾ ਜੇ ਕਲਸਿਯਾ, ਸ਼ੇਰ ਮਕੜੀ, ਬਵਾਨੀ ਅਤੇ ਝਗੜ ਦੇ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਦਾਲੀ ਦੇ ਪ੍ਰਾਇਮਰੀ ਸਕੂਲ ਅਤੇ ਐਚ.ਐਸ. ਸੇਹਰ ਦੇ ਸਰਕਾਰੀ ਸਕੂਲ ਦੇ ਬੱਚੇ ਸਕੂਲ ਵਿਚ ਹੀ ਫਸ ਗਏ ਹਨ। ਫਿਲਹਾਲ ਬੱਚਿਆਂ ਨੂੰ ਸਕੂਲ 'ਚ ਸੁਰੱਖਿਆ ਦੇਣ ਲਈ ਬੁਲੇਟਪਰੂਫ ਬੰਕਰ ਪੁਹੰਚਾਏ ਜਾ ਰਹੇ ਹਨ। ਪੂਰੇ ਇਲਾਕੇ 'ਚ ਡਰ ਦਾ ਮਾਹੌਲ ਹੈ। ਫਿਲਹਾਲ ਗੋਲਾਬਾਰੀ ਜਾਰੀ ਹੈ।
ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਪਾਕਿਸਤਾਨੀ ਪੁੰਛ ਦੇ ਬਾਲਾਕੋਟ ਅਤੇ ਮੇਂਢਰ ਸੈਕਟਰ 'ਚ ਜਾਰੀ ਮੁਕਾਬਲੇ ਦੇ ਦੌਰਾਨ ਜਵਾਨ ਨਵਜੋਤ ਸਿੰਘ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ, ਉਨ੍ਹਾਂ ਨੂੰ ਸਥਾਨਕ ਹਸਪਤਾਲ ਲੈ ਜਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ  ਹੈ। ਸਵੇਰੇ 6 ਵਜੇ ਤੋਂ ਲਗਾਤਾਰ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾਂ ਬਣਾ ਕੇ 20 ਐਮ.ਐਮ. ਦੇ ਮੋਰਟਾਰ ਦਾਗੇ ਜਾ ਰਹੇ ਹਨ। ਪਾਕਿਸਤਾਨ ਦੀ ਗੋਲਾਬਾਰੀ ਦੇ ਨਾਲ ਪੂਰੇ ਮੇਂਢਰ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਨਾਲ ਹੀ ਬਾਰਡਰ ਦੇ ਨਾਲ ਲੱਗਦੇ ਸਾਰੇ ਸਕੂਲ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।


Related News