ਲਿੱਟੇ ਦੇ ''ਯਾਦ ਸਮਾਗਮਾਂ'' ਦੀ ਯੋਜਨਾ ਦੇ ਮੱਦੇਨਜ਼ਰ ਸ਼੍ਰੀਲੰਕਾ ਦੇ ਕਈ ਇਲਾਕੇ ਅਲਰਟ ''ਤੇ

Wednesday, May 15, 2024 - 05:25 PM (IST)

ਕੋਲੰਬੋ (ਭਾਸ਼ਾ): ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ (ਐਲ.ਟੀ.ਟੀ.ਈ) ਦੇ ਵੱਖਰੇ ਹੋਮਲੈਂਡ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਕੀਤੇ ਗਏ ਸੰਘਰਸ਼ ਦੌਰਾਨ ਮਾਰੇ ਗਏ ਮੈਂਬਰਾਂ ਦੀ ਯਾਦ ਵਿਚ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਸ਼੍ਰੀਲੰਕਾ ਦੇ ਉੱਤਰੀ ਅਤੇ ਪੂਰਬੀ ਖੇਤਰਾਂ ਵਿਚ ਅਜਿਹੇ ਆਯੋਜਨਾਂ 'ਤੇ ਲਗਾਮ ਲਗਾਉਣ ਸੁਰੱਖਿਆ ਫੋਰਸਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਇਹ ਸਮਾਗਮ ਲੰਬੇ ਘਰੇਲੂ ਯੁੱਧ ਦੇ ਅੰਤ ਦੀ ਵਰ੍ਹੇਗੰਢ 'ਤੇ ਆਯੋਜਿਤ ਕੀਤਾ ਜਾਣਾ ਸੀ। ਸੁਰੱਖਿਆ ਬਲਾਂ ਨੂੰ ਪਾਬੰਦੀਸ਼ੁਦਾ ਲਿੱਟੇ ਦੀ ਆਖਰੀ ਲੜਾਈ ਦੀ 15ਵੀਂ ਵਰ੍ਹੇਗੰਢ ਮਨਾਉਣ ਲਈ ਸ਼੍ਰੀਲੰਕਾ ਦੇ ਤਾਮਿਲ-ਪ੍ਰਭਾਵੀ ਉੱਤਰੀ ਅਤੇ ਪੂਰਬੀ ਖੇਤਰਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਦੀ ਸੂਚਨਾ ਮਿਲੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੇ ਜੰਗਲਾਂ 'ਚ ਭਿਆਨਕ ਅੱਗ, ਐਮਰਜੈਂਸੀ ਦਾ ਐਲਾਨ

ਘਰੇਲੂ ਯੁੱਧ 1983 ਵਿੱਚ ਸ਼ੁਰੂ ਹੋਇਆ ਸੀ ਅਤੇ ਲਗਭਗ ਤਿੰਨ ਦਹਾਕਿਆਂ ਬਾਅਦ 2009 ਵਿੱਚ ਫੌਜ ਦੁਆਰਾ ਲਿੱਟੇ ਦੇ ਪ੍ਰਮੁੱਖ ਨੇਤਾਵਾਂ ਨੂੰ ਮਾਰਨ ਦੇ ਨਾਲ ਖ਼ਤਮ ਹੋਇਆ ਸੀ। ਹਾਲਾਂਕਿ ਫੌਜ ਨੇ ਫੌਜਾਂ ਦੀ ਤਾਇਨਾਤੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਫੌਜ ਅਤੇ ਪੁਲਸ ਦੀ ਇੱਕ ਵਿਸ਼ੇਸ਼ ਟਾਸਕ ਫੋਰਸ ਬੁੱਧਵਾਰ ਤੋਂ 20 ਮਈ ਤੱਕ ਲਿੱਟੇ ਦੇ ਸੰਭਾਵਿਤ ਸਮਾਗਮਾਂ 'ਤੇ ਤਿੱਖੀ ਨਜ਼ਰ ਰੱਖੇਗੀ। ਪੁਲਸ ਨੇ ਕਿਹਾ ਕਿ ਸੰਘਰਸ਼ ਵਿੱਚ ਮਾਰੇ ਗਏ ਲਿੱਟੇ ਦੇ ਮੈਂਬਰਾਂ ਦੀ ਯਾਦ ਵਿੱਚ ਸਮਾਗਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਮੂਹਾਂ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News