ਪੁੰਛ 'ਚ ਫ਼ੌਜੀ ਕਾਫ਼ਿਲੇ 'ਤੇ ਹੋਏ ਅੱਤਵਾਦੀ ਹਮਲੇ ਬਾਰੇ ਬੋਲੇ ਸਾਬਕਾ CM ਚੰਨੀ, ਕਿਹਾ- ''ਇਹ ਸਭ ਸਟੰਟਬਾਜ਼ੀ ਹੈ...''

Monday, May 06, 2024 - 12:28 AM (IST)

ਜਲੰਧਰ- ਲੋਕ ਸਭਾ ਚੋਣਾਂ ਲਈ ਹਲਕਾ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ ਨੇ ਪੁੰਛ 'ਚ ਹੋਏ ਅੱਤਵਾਦੀ ਹਮਲੇ ਬਾਰੇ ਗੱਲ ਕਰਦਿਆਂ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸਟੰਟਬਾਜ਼ੀ ਹੈ। 

ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਭਾਜਪਾ ਅਜਿਹੇ ਸਟੰਟ ਕਰਦੀ ਰਹਿੰਦੀ ਹੈ, ਤਾਂ ਜੋ ਲੋਕ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀਆਂ ਭਾਵਾਨਾਵਾਂ ਅਤੇ ਲਾਸ਼ਾਂ ਨਾਲ ਖੇਡਣ ਦੀ ਰਾਜਨੀਤੀ ਭਾਜਪਾ ਨੂੰ ਚੰਗੀ ਤਰ੍ਹਾਂ ਆਉਂਦੀ ਹੈ, ਤਾਂ ਹੀ ਉਹ ਅਜਿਹੇ ਹਮਲੇ ਕਰਵਾ ਕੇ ਚੋਣ ਸਟੰਟਬਾਜ਼ੀ ਕਰਵਾਉਂਦੀ ਹੈ ਤਾਂ ਜੋ ਲੋਕ ਉਨ੍ਹਾਂ ਨੂੰ ਵੋਟਾਂ ਪਾ ਕੇ ਜੇਤੂ ਬਣਾਉਣ। 

#WATCH | Jalandhar, Punjab: On the attack by terrorists on the Indian Air Force vehicle in J&K's Poonch yesterday, Congress leader Charanjit Singh Channi says, "This is stuntbaazi. When elections come, such stunts are done to make the BJP win. These are pre-planned attacks, there… pic.twitter.com/5PGNPKq6rA

— ANI (@ANI) May 5, 2024

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੁੰਛ 'ਚ ਅੱਤਵਾਦੀਆਂ ਨੇ ਭਾਰਤੀ ਹਵਾਈ ਫ਼ੌਜ ਦੇ ਵਾਹਨਾਂ ਦੇ ਕਾਫਿਲੇ 'ਤੇ ਗੋਲ਼ੀਬਾਰੀ ਕੀਤੀ ਸੀ। ਇਸ ਹਮਲੇ 'ਚ ਫ਼ੌਜ ਦਾ 1 ਜਵਾਨ ਸ਼ਹੀਦ ਹੋ ਗਿਆ ਸੀ, ਜਦਕਿ 4 ਹੋਰ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰ ਗਈ ਅਣਹੋਣੀ, ਭੈਣ-ਭਰਾ ਤੇ ਮਾਂ ਦੀ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News