ਤੀਜੀ ਵਾਰ ਵੀ ਜੰਮੀ ਧੀ, ਮਾਂ ਨੇ ਮਾਸੂਮ ਦਾ ਕੀਤਾ ਬੇਰਹਿਮੀ ਨਾਲ ਕਤਲ
Monday, Jun 03, 2019 - 09:15 PM (IST)

ਨਾਸਿਕ— ਮਹਾਰਾਸ਼ਟਰ ਦੇ ਨਾਸਿਕ ਜ਼ਿਲੇ 'ਚ ਇਕ ਔਰਤ ਨੂੰ ਆਪਣੀ 10 ਦਿਨ ਦੀ ਬੱਚੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਅਤੇ ਗਲਾ ਦੱਬ ਕੇ ਉਸ ਦਾ ਕਤਲ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਨਾਸਿਕ ਦੇ ਅਦਗਾਓਂ ਦੇ ਵ੍ਰਿੰਦਾਵਨ ਨਗਰ ਇਲਾਕੇ 'ਚ 31 ਮਈ ਨੂੰ ਹੋਈ। ਨਾਲ ਹੀ ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਉਸ ਨੇ ਤੀਜੀ ਵਾਰ ਬੇਟੀ ਨੂੰ ਜਨਮ ਦਿੱਤਾ ਹੈ। ਅਦਗਾਓਂ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ, 'ਦੋਸ਼ੀ ਅਨੁਜਾ ਕਾਲੇ (26) ਨੇ ਆਪਣੀ ਧੀ ਪੀਯੂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਤੇ ਬਾਅਦ 'ਚ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ।
ਪੀਯੂ ਦਾ 10 ਦਿਨ ਪਹਿਲਾਂ ਜਨਮ ਹੋਇਆ ਸੀ। ਦੋਸ਼ੀ ਦੀ ਪਹਿਲਾਂ ਤੋਂ ਦੋ ਧੀਆਂ ਹਨ ਅਤੇ ਫਿਰ ਤੋਂ ਇਕ ਧੀ ਨੇ ਜਨਮ ਹੋਣ ਤੋਂ ਪ੍ਰੇਸ਼ਾਨ ਸੀ।' ਉਨ੍ਹਾਂ ਦੱਸਿਆ ਕਿ ਦੋਸੀ ਨੇ 31 ਮਈ ਨੂੰ ਇਸ ਅਪਰਾਧ ਨੂੰ ਅੰਜਾਮ ਦਿੱਤਾ ਜਦੋਂ ਉਸ ਦਾ ਪਤੀ ਬਾਲਾਸਾਹਿਬ ਕਾਲੇ ਸ਼ਹਿਰ ਤੋਂ ਬਾਹਰ ਸੀ। ਬਾਲਾਸਾਹਿਬ ਕਾਲੇ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਫੋਨ 'ਤੇ ਉਸ ਨੂੰ ਸੂਚਨਾ ਦਿੱਤੀ ਕਿ ਬੱਚੀ 'ਚ ਕੋਈ ਹਰਕਤ ਨਹੀਂ ਹੋ ਰਹੀ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਹਾਲਾਂਕਿ ਬਾਲਾਸਾਹਿਬ ਨੂੰ ਇਸ ਬਾਰੇ ਸ਼ੱਕ ਹੋਇਆ ਤੇ ਉਸ ਨੇ ਐਤਵਾਰ ਨੂੰ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਪੋਸਟਮਾਰਟਮ 'ਚ ਪਤਾ ਲੱਗਾ ਕਿ ਸਿਰ 'ਤੇ ਸੱਟ ਲੱਗਣ ਤੇ ਗਲਾ ਦੱਬਣ ਕਾਰਨ ਉਸ ਦੀ ਮੌਤ ਹੋਈ। ਅਨੁਜਾ ਤੋਂ ਪੁੱਛਗਿੱਛ ਕਰਨ 'ਤੇ ਉਸ ਨੇ ਆਪਣਾ ਦੋਸ਼ ਕਬੂਲ ਕਰ ਲਿਆ, ਜਿਸ ਤੋਂ ਬਾਅਦ ਕਤਲ ਦਾ ਮਾਮਲਾ ਦਰਜ ਕਰ ਉਸ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।