PSLV ਰਾਕੇਟ ਤੋਂ ਵੱਖ ਹੋਇਆ ਆਦਿਤਿਆL1 ਪੁਲਾੜ ਵਾਹਨ, ਸੂਰਜ ਦੀ ਯਾਤਰਾ ਸ਼ੁਰੂ
Saturday, Sep 02, 2023 - 03:21 PM (IST)
ਸ਼੍ਰੀਹਰੀਕੋਟਾ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਕਿਹਾ ਕਿ PSLV ਰਾਕੇਟ 'ਤੇ ਸਵਾਰ ਆਦਿਤਿਆL1 ਪੁਲਾੜ ਵਾਹਨ ਸ਼ਨੀਵਾਰ ਨੂੰ ਸਫ਼ਲਤਾਪੂਰਵਕ ਵੱਖ ਹੋ ਗਿਆ ਹੈ ਅਤੇ ਹੁਣ ਇਹ ਸੂਰਜ ਵੱਲ 125 ਦਿਨ ਦੀ ਆਪਣੀ ਯਾਤਰਾ 'ਤੇ ਅੱਗੇ ਵੱਧੇਗਾ। ਇਸਰੋ ਮੁਖੀ ਐੱਸ. ਸੋਮਨਾਥ ਨੇ ਕਿਹਾ ਕਿ ਪੁਲਾੜ ਵਾਹਨ ਨੂੰ ਸਟੀਨ ਪੰਧ 'ਚ ਸਥਾਪਤ ਕਰ ਦਿੱਤਾ ਗਿਆ ਹੈ। ਸੂਰਜ ਗੈਸ ਦਾ ਇਕ ਵਿਸ਼ਾਲ ਗੋਲਾ ਹੈ ਅਤੇ ਆਦਿਤਿਆL1 ਇਸ ਦੇ ਬਾਹਰੀ ਵਾਤਾਵਰਣ ਦਾ ਅਧਿਐਨ ਕਰੇਗਾ। ਇਸਰੋ ਨੇ ਕਿਹਾ ਕਿ ਆਦਿਤਿਆL1 ਨਾ ਤਾਂ ਸੂਰਜ 'ਤੇ ਉਤਰੇਗਾ ਅਤੇ ਨਾ ਹੀ ਇਸ ਦੇ ਨੇੜੇ ਜਾਵੇਗਾ।
ਇਹ ਵੀ ਪੜ੍ਹੋ- ਹੁਣ ਇਸਰੋ ਨੇ ਸੂਰਜ 'ਤੇ 'ਜਿੱਤ' ਵੱਲ ਪੁੱਟਿਆ ਪਹਿਲਾ ਕਦਮ, ਆਦਿਤਿਆL1 ਮਿਸ਼ਨ ਸਫ਼ਲਤਾਪੂਰਵਕ ਲਾਂਚ
ਆਦਿਤਿਆL1 ਮਿਸ਼ਨ ਨੂੰ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਅੱਜ 11:50 ਵਜੇ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ। ਸੋਮਨਾਥ ਨੇ ਕਿਹਾ ਕਿ ਆਦਿਤਿਆL1 ਨੂੰ PSLV ਨੇ ਬਹੁਤ ਸਟੀਕ ਤਰੀਕੇ ਨਾਲ 235 ਗੁਣਾ 19,500 ਕਿਲੋਮੀਟਰ ਦੇ ਸੰਭਾਵਿਤ ਅੰਡਾਕਾਰ ਔਰਬਿਟ 'ਚ ਸਥਾਪਤ ਕਰ ਦਿੱਤਾ ਹੈ। ਹੁਣ ਤੋਂ ਆਦਿਤਿਆL1 ਸੂਰਜ ਵੱਲ 125 ਦਿਨ ਦੀ ਲੰਬੀ ਯਾਤਰਾ 'ਤੇ ਜਾਵੇਗਾ। ਪ੍ਰਾਜੈਕਟ ਦੇ ਡਾਇਰੈਕਟਰ ਨਿਗਾਰ ਸ਼ਾਜੀ ਨੇ ਕਿਹਾ ਕਿ PSLV ਨੇ ਪੁਲਾੜ ਵਾਹਨ ਨੂੰ ਪੰਧ 'ਚ ਸਥਾਪਤ ਕੀਤਾ ਅਤੇ ਸੌਰ ਪੈਨਲ ਤਾਇਨਾਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਆਦਿਤਿਆL1 ਨੇ ਸੂਰਜ ਦੀ 125 ਦਿਨ ਦੀ ਲੰਬੀ ਯਾਤਰਾ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ; ਬਿਨਾਂ ਵਿਆਹ ਤੋਂ ਪੈਦਾ ਹੋਏ ਬੱਚਿਆਂ ਦਾ ਵੀ ਮਾਪਿਆਂ ਦੀ ਜਾਇਦਾਦ ’ਚ ਹੱਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8