2 ਸਾਲ ’ਚ 6 ਵਾਰ ਹਿਰਾਸਤ ’ਚ ਲਿਆ ਗਿਆ ਸੀ ਆਤਮਘਾਤੀ ਹਮਲਾਵਰ ਆਦਿਲ ਅਹਿਮਦ

02/18/2019 2:43:44 AM

ਜੰਮੂ, (ਇੰਟ., ਉਦੈ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ’ਚ ਹੋਏ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲਾ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਆਦਿਲ ਅਹਿਮਦ ਸਤੰਬਰ 2016 ਤੋਂ ਮਾਰਚ 2018 ਦਰਮਿਆਨ 6 ਵਾਰ ਪੱਥਰਬਾਜ਼ੀ ਤੇ ਅੱਤਵਾਦੀ ਸੰਗਠਨ ਲਸ਼ਕਰ ਦੀ ਮਦਦ ਕਰਨ ਦੇ ਦੋਸ਼ ਹੇਠ ਹਿਰਾਸਤ ਵਿਚ ਲਿਆ ਗਿਆ ਸੀ। ਹਰ ਵਾਰ ਉਸ ਨੂੰ ਬਿਨਾਂ ਕਿਸੇ ਦੋਸ਼ ਕਾਰਨ ਰਿਹਾਅ ਕਰ ਦਿੱਤਾ ਗਿਆ। ਆਈ. ਬੀ. ਅਤੇ ਪੁਲਸ ਅਧਿਕਾਰੀਆਂ ਮੁਤਾਬਕ ਪੁਲਵਾਮਾ ਜ਼ਿਲੇ ਦੇ ਗੁੰਡੀਬਾਗ ਪਿੰਡ ਦਾ ਰਹਿਣ ਵਾਲਾ ਆਦਿਲ 6 ਵਾਰ ਹਿਰਾਸਤ ਵਿਚ ਲਿਆ ਗਿਆ, ਜੋ ਇਹ ਦਰਸਾਉਂਦਾ ਹੈ ਕਿ ਉਹ ਇਕ ਅਜਿਹਾ ਵਿਅਕਤੀ  ਸੀ, ਜਿਸ ’ਤੇ ਸੁਰੱਖਿਆ ਏਜੰਸੀਆਂ ਨੂੰ ਨਜ਼ਰ ਰੱਖਣੀ ਚਾਹੀਦੀ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਖੁਫੀਆ ਏਜੰਸੀਆਂ ਅਤੇ ਸਿਆਸਤਦਾਨਾਂ ਕਾਰਨ ਉਹ ਸੁਰੱਖਿਆ ਏਜੰਸੀਆਂ ਦੀਆਂ ਨਜ਼ਰਾਂ ਵਿਚੋਂ ਬਚਦਾ ਰਿਹਾ। 
ਇਕ ਪੁਲਸ ਅਧਿਕਾਰੀ ਮੁਤਾਬਕ ਉਸ ਨੇ 2016 ਵਿਚ ਇਕ ਓਵਰ ਗ੍ਰਾਊਂਡ ਵਰਕਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸ ਦਾ ਪਰਿਵਾਰ ਵੀ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਦੱਸਿਆ ਜਾਂਦਾ ਹੈ।
ਕਾਮਰਾਨ ਤੇ ਅਬਦੁੱਲ ਰਾਸ਼ਿਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਆਦਿਲ
ਆਈ. ਬੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਦਿਲ ਨੂੰ ਕਾਮਰਾਨ ਅਤੇ ਅਬਦੁੱਲ ਰਾਸ਼ਿਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਸੁਰੱਖਿਆ ਫੋਰਸਾਂ ਵਿਰੁੱਧ ਵਿਖਾਵਿਆਂ ਦੌਰਾਨ ਉਹ ਜ਼ਖਮੀ ਵੀ ਹੋਇਆ ਸੀ। ਉਹ ਮਨਜ਼ੂਰ ਅੱਤਵਾਦੀ ਤੋਂ ਬਹੁਤ ਪ੍ਰÎਭਾਵਿਤ ਸੀ। ਮਨਜ਼ੂਰ ਦੀ ਮੌਤ ਪਿੱਛੋਂ ਆਦਿਲ ਆਪਣੇ ਪਿੰਡ ਵਿਚੋਂ ਗਾਇਬ ਹੋ ਗਿਆ। ਉਸ ਨੂੰ ਜੈਸ਼ ਦੇ ਇਕ ਕਮਾਂਡਰ ਉਮਰ ਹਾਫਿਜ਼ ਨੇ ਹਥਿਆਰਾਂ ਦੀ ਸਿਖਲਾਈ ਦਿੱਤੀ।


Bharat Thapa

Content Editor

Related News