ਅਦਾਕਾਰਾ ਟਵਿਸ਼ਾ ਸ਼ਰਮਾ ਦਾ ਪਤੀ 7 ਦਿਨਾਂ ਦੇ ਪੁਲਸ ਰਿਮਾਂਡ ’ਤੇ

Sunday, May 24, 2026 - 03:15 PM (IST)

ਅਦਾਕਾਰਾ ਟਵਿਸ਼ਾ ਸ਼ਰਮਾ ਦਾ ਪਤੀ 7 ਦਿਨਾਂ ਦੇ ਪੁਲਸ ਰਿਮਾਂਡ ’ਤੇ

ਭੋਪਾਲ (ਏਜੰਸੀ)- ਭੋਪਾਲ ਦੀ ਇਕ ਅਦਾਲਤ ਨੇ ਸਾਬਕਾ ਅਦਾਕਾਰਾ ਅਤੇ ਮਾਡਲ ਟਵਿਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਵਿਚ ਦੋਸ਼ੀ ਪਤੀ ਸਮਰਥ ਸਿੰਘ ਨੂੰ ਸ਼ਨੀਵਾਰ ਨੂੰ 7 ਦਿਨਾਂ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਸਹਿ-ਦੋਸ਼ੀ ਅਤੇ ਸਮਰਥ ਦੀ ਮਾਂ ਗਿਰੀਬਾਲਾ ਸਿੰਘ ਨੇ ਕਿਹਾ ਕਿ ਬਿਆਨ ਦਰਜ ਕਰਨ ਲਈ ਪੁਲਸ ਨੇ ਅਜੇ ਤੱਕ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਟਵਿਸ਼ਾ ਦਾ ਦੂਜਾ ਪੋਸਟਮਾਰਟਮ ਕਰਨ ਲਈ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਡਾਕਟਰਾਂ ਦੀ 4 ਮੈਂਬਰੀ ਟੀਮ ਸ਼ਨੀਵਾਰ ਨੂੰ ਭੋਪਾਲ ਆਉਣ ਵਾਲੀ ਹੈ।

ਟਵਿਸ਼ਾ ਸ਼ਰਮਾ 12 ਮਈ ਨੂੰ ਭੋਪਾਲ ਦੇ ਕਟਾਰਾ ਹਿਲਜ਼ ਇਲਾਕੇ ਵਿਚ ਆਪਣੇ ਸਹੁਰੇ ਘਰ ਮ੍ਰਿਤਕ ਪਾਈ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਤੀ ਸਮਰਥ ਸਿੰਘ ਅਤੇ ਸੱਸ ਤੇ ਸਾਬਕਾ ਜ਼ਿਲਾ ਜੱਜ ਗਿਰੀਬਾਲਾ ਸਿੰਘ ਖ਼ਿਲਾਫ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।


author

cherry

Content Editor

Related News