4 ਦਿਨਾਂ 'ਚ ਛਾਪ'ਤੇ 310 ਕਰੋੜ ਰੁਪਏ ! ਭਾਰਤੀ ਦਰਸ਼ਕਾਂ 'ਤੇ ਚੱਲਿਆ ਹਾਲੀਵੁੱਡ ਫਿਲਮ ਦਾ ਜਾਦੂ
Monday, Aug 03, 2026 - 03:43 PM (IST)
ਨਵੀਂ ਦਿੱਲੀ (ਏਜੰਸੀ)- ਟੌਮ ਹੌਲੈਂਡ ਅਤੇ ਜ਼ੇਂਡਾਇਆ ਸਟਾਰਰ "ਸਪਾਈਡਰ-ਮੈਨ: ਬ੍ਰਾਂਡ ਨਿਊ ਡੇ" ਨੇ ਭਾਰਤੀ ਬਾਕਸ ਆਫਿਸ 'ਤੇ ₹300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਡੈਸਟਿਨ ਡੈਨੀਅਲ ਕ੍ਰੇਟਨ ਦੁਆਰਾ ਨਿਰਦੇਸ਼ਤ, ਇਹ ਫਿਲਮ 30 ਜੁਲਾਈ ਨੂੰ ਭਾਰਤ ਵਿੱਚ ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ 2D ਅਤੇ 3D ਦੋਹਾਂ ਫਾਰਮੈਟਾਂ ਵਿੱਚ ਰਿਲੀਜ਼ ਹੋਈ ਸੀ ਅਤੇ ਵਿਸ਼ਵ ਪੱਧਰ 'ਤੇ ਇਹ ਇੱਕ ਦਿਨ ਬਾਅਦ ਰਿਲੀਜ਼ ਹੋਈ ਸੀ।

ਬਾਕਸ ਆਫਿਸ ਟਰੈਕਿੰਗ ਵੈੱਬਸਾਈਟ ਸੈਕਨਿਲਕ ਦੇ ਅਨੁਸਾਰ, ਫਿਲਮ ਨੇ ਹੁਣ ਤੱਕ ₹310.38 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦੀ ਕੁੱਲ ਵਿਸ਼ਵਵਿਆਪੀ ਕਮਾਈ 92.7 ਕਰੋੜ ਡਾਲਰ ਤੱਕ ਪਹੁੰਚ ਗਈ ਹੈ। ਫਿਲਮ ਵਿੱਚ ਟੌਮ ਹੌਲੈਂਡ ਅਤੇ ਜ਼ੇਂਡਾਇਆ ਤੋਂ ਇਲਾਵਾ ਜੈਕਬ ਬੈਟਲੋਨ, ਸੈਡੀ ਸਿੰਕ, ਮਾਰਕ ਰਫਾਲੋ, ਜੌਨ ਬਰਨਥਲ ਅਤੇ ਮਾਈਕਲ ਮੈਂਡੋ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। "ਬ੍ਰਾਂਡ ਨਿਊ ਡੇ" ਮਾਰਵਲ ਸਿਨੇਮੈਟਿਕ ਯੂਨੀਵਰਸ ਦੀ 38ਵੀਂ ਫਿਲਮ ਹੈ। "ਸਪਾਈਡਰ-ਮੈਨ: ਬ੍ਰਾਂਡ ਨਿਊ ਡੇ" ਤੋਂ ਇਲਾਵਾ, ਹੌਲੈਂਡ ਅਤੇ ਜ਼ੇਂਡਾਇਆ ਹਾਲ ਹੀ ਵਿੱਚ "ਦਿ ਓਡੀਸੀ" ਵਿੱਚ ਇਕੱਠੇ ਦਿਖਾਈ ਦਿੱਤੇ ਸਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੁੱਖ ਰੁਪਏ ਕਿਰਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
