ਫਿਲਮ ‘ਓਹ ਮਾਈ ਡੌਗ’ ਦੇਸ਼ ਭਰ ’ਚ ਆਡੀਅੰਸ ਸਕ੍ਰੀਨਿੰਗ ਰਾਹੀਂ ਬਣਾ ਰਹੀ ਹੈ ਮਾਹੌਲ, 7 ਅਗਸਤ ਨੂੰ ਹੋਵੇਗੀ ਰਿਲੀਜ਼

Saturday, Aug 01, 2026 - 02:40 PM (IST)

ਫਿਲਮ ‘ਓਹ ਮਾਈ ਡੌਗ’ ਦੇਸ਼ ਭਰ ’ਚ ਆਡੀਅੰਸ ਸਕ੍ਰੀਨਿੰਗ ਰਾਹੀਂ ਬਣਾ ਰਹੀ ਹੈ ਮਾਹੌਲ, 7 ਅਗਸਤ ਨੂੰ ਹੋਵੇਗੀ ਰਿਲੀਜ਼

ਮੁੰਬਈ- ਨਿਰਦੇਸ਼ਕ ਅਮਿਤ ਰਾਏ ਦੀ ਫਿਲਮ ‘ਓਹ ਮਾਈ ਡੌਗ’ ਨੇ ਪ੍ਰਚਾਰ ਦਾ ਇਕ ਵੱਖਰਾ ਤਰੀਕਾ ਅਪਣਾਇਆ ਹੈ। ਰਵਾਇਤੀ ਪ੍ਰਮੋਸ਼ਨਲ ਈਵੈਂਟਸ ’ਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਦੀ ਬਜਾਏ ਫਿਲਮ ਮੇਕਰਜ਼ ਵੱਲੋਂ 7 ਅਗਸਤ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਤੋਂ ਪਹਿਲਾਂ ਦੇਸ਼ ਭਰ ਵਿਚ ਆਡੀਅੰਸ ਸਕ੍ਰੀਨਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਫਿਲਮ ਲਈ ਆਰਗੈਨਿਕ ਵਰਡ ਆਫ ਮਾਊਥ ਤਿਆਰ ਕੀਤਾ ਜਾ ਸਕੇ।

ਇਸ ਖਾਸ ਸਕ੍ਰੀਨਿੰਗ ਮੁਹਿੰਮ ਦੀ ਸ਼ੁਰੂਆਤ ਇਸੇ ਹਫਤੇ ਹੋਈ ਹੈ। ਹੁਣ ਤੱਕ ਇੰਦੌਰ, ਦਿੱਲੀ, ਪੁਣੇ, ਲਖਨਊ ਤੇ ਕੋਲਕਾਤਾ ਵਿਚ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਹੁਣ ਇਹ ਫਿਲਮ ਪਟਨਾ, ਅਹਿਮਦਾਬਾਦ, ਗੁਹਾਟੀ, ਬੈਂਗਲੁਰੂ, ਹੈਦਰਾਬਾਦ, ਚੰਡੀਗੜ੍ਹ ਤੇ ਮੁੰਬਈ ਤੱਕ ਪਹੁੰਚੇਗੀ। ਇਹ ਸਕ੍ਰੀਨਿੰਗ ਟੂਰ 4 ਅਗਸਤ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ।

ਇਹ ਰਣਨੀਤੀ ਸਮੀਖਿਅਕਾਂ ਵੱਲੋਂ ਸਲਾਹੀਆਂ ਗਈਆਂ ਫਿਲਮਾਂ ‘ਦਿ ਲੰਚਬਾਕਸ’ ਤੇ ‘ਲਾਪਤਾ ਲੇਡੀਜ਼’ ਦੇ ਰਿਲੀਜ਼ ਮਾਡਲ ਦੀ ਯਾਦ ਦਿਵਾਉਂਦੀ ਹੈ, ਜਿਨ੍ਹਾਂ ਨੇ ਦਰਸ਼ਕਾਂ ਦੀਆਂ ਸ਼ਾਨਦਾਰ ਪ੍ਰਤੀਕਿਰਿਆਵਾਂ ਅਤੇ ਮਜ਼ਬੂਤ ਵਰਡ ਆਫ ਮਾਊਥ ਦੇ ਦਮ ’ਤੇ ਸਿਨੇਮਾਘਰਾਂ ਵਿਚ ਲੰਮੀ ਪਾਰੀ ਖੇਡੀ। ‘ਓਹ ਮਾਈ ਡੌਗ’ ਵਿਚ ਮਾਹੀ ਰਾਏ, ਪੰਕਜ ਤ੍ਰਿਪਾਠੀ, ਗੀਤਾ ਅਗਰਵਾਲ ਸ਼ਰਮਾ, ਰਾਜੇਸ਼ ਕੁਮਾਰ, ਪਵਨ ਮਲਹੋਤਰਾ, ਸੁਲਕਸ਼ਣਾ ਬਰੂਆ, ਵਿਜੇ ਮਿਸ਼ਰਾ ਤੇ ਕੈਨਾਈਨ ਸਟਾਰਜ਼ ਆਸਕਰ ਅਤੇ ਬਰੂਨੋ ਮੁੱਖ ਭੂਮਿਕਾਵਾਂ ਵਿਚ ਹਨ।


author

cherry

Content Editor

Related News