ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
Thursday, Aug 06, 2026 - 02:19 PM (IST)
ਮੁੰਬਈ (ਏਜੰਸੀ) - ਅਦਾਕਾਰਾ ਜੀਆ ਸ਼ੰਕਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਦਰਅਸਲ ਅਦਾਕਾਰਾ ਨੇ ਆਪਣੇ ਪਾਰਟਨਰ ਕਰਨ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਹੈ ਅਤੇ ਪ੍ਰਪੋਜ਼ਲ ਦੇ ਸਮੇਂ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜੀਆ ਨੇ ਉਸ ਸਮੇਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆ, ਜਦੋਂ ਕਰਨ ਨੇ ਉਸ ਨੂੰ ਪ੍ਰਪੋਜ਼ ਕੀਤਾ। ਜੀਆ ਨੇ ਲਿਖਿਆ, "ਸ਼ਾਇਦ ਇਹ ਸੱਚ ਹੈ, ਤੁਹਾਨੂੰ ਪਿਆਰ ਉਦੋਂ ਮਿਲਦਾ ਹੈ ਜਦੋਂ ਤੁਸੀਂ ਇਸਦੀ ਘੱਟ ਉਮੀਦ ਕਰਦੇ ਹੋ ਪਰ ਪ੍ਰਮਾਤਮਾ ਨੇ ਸੱਚਮੁੱਚ ਇੱਥੇ ਮੇਰੇ ਸਬਰ ਦੀ ਪਰਖ ਕੀਤੀ। ਇਹ ਆਸਾਨ ਨਹੀਂ ਸੀ ਪਰ ਵੀ ਕਿਸੇ ਤਰ੍ਹਾਂ ਇਹ ਹੋ ਗਿਆ। ਤੁਹਾਡੇ ਨਾਲ ਹਰ ਗੱਲਬਾਤ, ਭਾਵੇਂ ਤੁਸੀਂ ਮੇਰੇ ਤੋਂ ਹਜ਼ਾਰਾਂ ਮੀਲ ਦੂਰ ਸੀ, ਘਰ ਵਾਂਗ ਅਹਿਸਾਸ ਦਿਵਾਉਂਦੀ ਸੀ। ਇਹ ਸਫਰ ਆਸਾਨ ਨਹੀਂ ਸੀ ਪਰ ਅਸੀਂ ਹਰ ਰੋਜ਼ ਇੱਕ-ਦੂਜੇ ਨੂੰ ਚੁਣਿਆ। ਤੁਸੀਂ ਮੈਨੂੰ ਉਹ ਪਿਆਰ ਦਿੱਤਾ, ਜਿਸਦੀ ਮੈਂ ਆਪਣੀ ਪੂਰੀ ਜ਼ਿੰਦਗੀ ਉਡੀਕ ਕੀਤੀ। ਤੁਸੀਂ ਮੈਨੂੰ ਮੇਰੇ ਔਖੇ ਦਿਨਾਂ ਵਿੱਚ ਹਸਾਇਆ। ਹਵਾਈ ਅੱਡੇ 'ਤੇ ਵਿਦਾਈ ਸਮੇਂ ਤੁਸੀਂ ਮੈਨੂੰ ਹਰ ਵਾਰ ਥੋੜ੍ਹਾ ਹੋਰ ਮਜ਼ਬੂਤੀ ਨਾਲ ਗਲੇ ਲਗਾਇਆ, ਜਿਵੇਂ ਤੁਹਾਡਾ ਦਿਲ ਹਜ਼ਾਰਾਂ ਟੁਕੜਿਆਂ ਵਿੱਚ ਟੁੱਟ ਰਿਹਾ ਹੋਵੇ।"
ਇਹ ਵੀ ਪੜ੍ਹੋ: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਕਰਨ ਨੂੰ ਆਪਣਾ "ਮਜ਼ਾਕੀਆ ਸਾਥੀ ਅਤੇ ਸਭ ਤੋਂ ਵਧੀਆ ਦੋਸਤ" ਦੱਸਦੇ ਹੋਏ ਜੀਆ ਨੇ ਕਿਹਾ ਕਿ ਉਹ ਉਸ ਨਾਲ ਆਪਣੀ ਪੂਰੀ ਜ਼ਿੰਦਗੀ ਬਿਤਾਉਣ ਲਈ ਬਹੁਤ ਉਤਸ਼ਾਹਿਤ ਹੈ। ਤਸਵੀਰਾਂ ਵਿੱਚ, ਜੋੜੇ ਨੂੰ ਖੁਸ਼ੀ ਭਰੇ ਪਲਾਂ ਦਾ ਆਨੰਦ ਮਾਣਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਜੀਆ ਨੇ ਆਪਣੀ ਅਗੂੰਠੀ ਵੀ ਝਲਕ ਵੀ ਦਿਖਾਈ। ਟੈਲੀਵਿਜ਼ਨ ਅਤੇ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ, ਜੀਆ ਸ਼ੰਕਰ ਬਿੱਗ ਬੌਸ ਓਟੀਟੀ ਸੀਜ਼ਨ 2 ਵਿੱਚ ਵੀ ਨਜ਼ਰ ਆਈ ਸੀ। ਉਸਦੀਆਂ ਫਿਲਮਾਂ ਵਿੱਚ 'ਵੇਦ', 'ਮੇਰੀ ਹਨੀਕਾਰਕ ਬੀਵੀ' ਅਤੇ 'ਕਢਲ ਰੀਸੈਟ ਰੀਪੀਟ' ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- 'ਉਸ ਨੂੰ ਸਮਝ ਆਈ ਕਿ ਉਸਨੇ ਕੀ ਸਮਝਾਇਆ ਹੈ...'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
