ਗਾਇਕ ਫਿਰੋਜ਼ ਖਾਨ ਨੇ ਪਰਿਵਾਰਕ ਸੰਘਰਸ਼ ਤੇ ਪਤਨੀ ਦੇ ਅਟੁੱਟ ਸਾਥ ਬਾਰੇ ਕੀਤੀਆਂ ਭਾਵੁਕ ਗੱਲਾਂ

Tuesday, Aug 04, 2026 - 12:05 PM (IST)

ਗਾਇਕ ਫਿਰੋਜ਼ ਖਾਨ ਨੇ ਪਰਿਵਾਰਕ ਸੰਘਰਸ਼ ਤੇ ਪਤਨੀ ਦੇ ਅਟੁੱਟ ਸਾਥ ਬਾਰੇ ਕੀਤੀਆਂ ਭਾਵੁਕ ਗੱਲਾਂ

ਐਂਟਰਟੇਨਮੈਂਟ ਡੈਸਕ - ਆਪਣੀ ਸੁਰੀਲੀ ਆਵਾਜ਼ ਲਈ ਜਾਣੇ ਜਾਂਦੇ ਮਸ਼ਹੂਰ ਪੰਜਾਬੀ ਗਾਇਕ ਫਿਰੋਜ਼ ਖਾਨ ਨੇ ਹਾਲ ਹੀ ਵਿੱਚ ਜਗਬਾਣੀ ਦੀ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇੱਕ ਇੰਟਰਵਿਊ ਦੌਰਾਨ ਆਪਣੀ ਨਿੱਜੀ ਜ਼ਿੰਦਗੀ, ਪਰਿਵਾਰਕ ਪਿਛੋਕੜ ਅਤੇ ਆਪਣੀ ਸਪਲਤਾ ਦੇ ਪਿੱਛੇ ਆਪਣੀ ਪਤਨੀ ਦੇ ਵੱਡੇ ਯੋਗਦਾਨ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।

ਇਹ ਵੀ ਪੜ੍ਹੋ: 'ਮੈਨੂੰ ਬਚਾਓ...'; ਮੌਤ ਤੋਂ 24 ਘੰਟੇ ਪਹਿਲਾਂ ਦਿਵਿਆ ਭਾਰਤੀ ਨੇ ਲਗਾਈ ਸੀ ਗੁਹਾਰ

ਗੱਲਬਾਤ ਦੌਰਾਨ ਫਿਰੋਜ਼ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਗਰੀਬੀ ਦਾ ਦੌਰ ਵੇਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਦਿਨਾਂ ਨੂੰ ਅੱਜ ਵੀ ਨਹੀਂ ਭੁੱਲੇ ਹਨ। ਗਾਇਕ ਨੇ ਕਿਹਾ ਇਕ ਸਮਾਂ ਅਜਿਹਾ ਸੀ, ਜਦੋਂ ਉਹ ਦਰਖੱਤਾਂ ਦੇ ਟੁੱਟੇ ਹੋਏ ਡੱਕੇ ਚੁੱਕ ਕੇ ਘਰ ਲਿਆਉਂਦੇ ਸਨ, ਤਾਂ ਜੋ ਉਨ੍ਹਾਂ ਨੂੰ ਬਾਲ ਕੇ ਰੋਟੀ ਬਣ ਸਕੇ। ਇਸ ਦੌਰਾਨ ਉਨ੍ਹਾਂ ਸਾਂਝਾ ਕੀਤਾ ਕਿ ਜੇਕਰ ਅੱਜ ਮੈਂ ਪੜ੍ਹਿਆ ਲਿਖਿਆ ਹਾਂ ਤਾਂ ਉਹ ਆਪਣੀ ਮਾਂ ਕਰਕੇ ਹੀ ਹਾਂ ਅਤੇ ਸੰਗੀਤ ਵੀ ਉਨ੍ਹਾਂ ਦੀ ਹੀ ਦੇਣ ਹੈ। ਫਿਰੋਜ਼ ਖਾਨ ਨੇ ਅਫਸੋਸ ਜ਼ਾਹਰ ਕੀਤਾ ਕਿ ਜੋ ਐਸ਼ ਉਹ ਆਪਣੇ ਮਾਪਿਆਂ ਨੂੰ ਦਿਖਾਉਣੀ ਚਾਹੁੰਦੇ ਸਨ, ਉਹ ਉਨ੍ਹਾਂ ਦੇ ਜਿਉਂਦੇ ਜੀਅ ਪੂਰੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ 20 ਸਾਲ ਦੀ ਉਮਰ 'ਚ ਛੱਡੀ ਦੁਨੀਆ, ਥਾਈ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ

ਆਪਣੀ ਜੀਵਨ ਸਾਥਣ ਬਾਰੇ ਗੱਲ ਕਰਦਿਆਂ ਫਿਰੋਜ਼ ਖਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਹਰ ਮੁਸ਼ਕਲ ਘੜੀ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ। ਉਹ ਉਸ ਸਮੇਂ ਉਨ੍ਹਾਂ ਦੇ ਜੀਵਨ ਵਿੱਚ ਆਈ ਸੀ ਜਦੋਂ ਉਨ੍ਹਾਂ ਕੋਲ ਕੁਝ ਵੀ ਨਹੀਂ ਸੀ। ਫਿਰੋਜ਼ ਖਾਨ ਮੁਤਾਬਕ ਉਨ੍ਹਾਂ ਦੀ ਪਤਨੀ ਬਹੁਤ ਹੀ ਭਾਵੁਕ ਸੁਭਾਅ ਦੀ ਹੈ ਅਤੇ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਬਾਰੇ ਸੋਚਦੀ ਹੈ। 

ਇਹ ਵੀ ਪੜ੍ਹੋ: 4 ਦਿਨਾਂ 'ਚ ਛਾਪ'ਤੇ 310 ਕਰੋੜ ਰੁਪਏ ! ਭਾਰਤੀ ਦਰਸ਼ਕਾਂ 'ਤੇ ਚੱਲਿਆ ਹਾਲੀਵੁੱਡ ਫਿਲਮ ਦਾ ਜਾਦੂ

ਇਸ ਦੌਰਾਨ ਫਿਰੋਜ਼ ਖਾਨ ਨੇ ਆਪਣੀ ਧੀ ਨੂੰ ਲੈ ਕੇ ਵੀ ਕੁੱਝ ਗੱਲਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੇ ਸਮਾਜ ਵਿੱਚ ਧੀਆਂ ਪ੍ਰਤੀ ਪਾਏ ਜਾਂਦੇ ਭੇਦਭਾਵ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕੋਈ ਵੀ ਧੀ ਲਈ ਅਰਦਾਸ ਨਹੀਂ ਕਰਦਾ, ਜਦਕਿ ਉਨ੍ਹਾਂ ਤੋਂ ਬਿਨਾਂ ਦੁਨੀਆ ਨਹੀਂ ਚੱਲ ਸਕਦੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਦੀ ਹਰ ਇੱਛਾ ਪੂਰੀ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਉਸ ਦੇ ਕਹਿਣ ਤੋਂ ਪਹਿਲਾਂ ਹੀ ਉਸ ਦੀ ਲੋੜ ਪੂਰੀ ਕਰਨਾ ਆਪਣਾ ਫਰਜ਼ ਸਮਝਦੇ ਹਨ।

ਇਹ ਵੀ ਪੜ੍ਹੋ: 2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ ਨਾਂਹ, 9 ਸਾਲ ਤੋਂ ਸੁੰਨੀ ਹੈ ਗੋਦ

ਫਿਰੋਜ਼ ਖਾਨ ਨੇ ਸੁਨੇਹਾ ਦਿੱਤਾ ਕਿ ਜਿੰਨੀ ਦੇਰ ਮਾਂ-ਬਾਪ ਜਿਉਂਦੇ ਹਨ, ਉਨ੍ਹਾਂ ਦੀ ਰੱਜ ਕੇ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਬਾਅਦ ਵਿੱਚ ਪਛਤਾਉਣਾ ਨਾ ਪਵੇ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੁੱਖ ਰੁਪਏ ਕਿਰਾਇਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News