ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

Saturday, Aug 08, 2026 - 10:50 AM (IST)

ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

ਮੁੰਬਈ (ਏਜੰਸੀ)- ਘਰੇਲੂ ਕ੍ਰਿਕਟ ਵਿੱਚ ਪੰਜਾਬ ਅਤੇ IPL ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਲਈ ਖੇਡਣ ਵਾਲੇ ਕ੍ਰਿਕਟਰ ਰਮਨਦੀਪ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਇੱਕ ਨਿੱਜੀ ਸਮਾਗਮ ਦੌਰਾਨ ਮਸ਼ਹੂਰ ਟੀਵੀ ਅਦਾਕਾਰ ਚਾਰਲੀ ਚੌਹਾਨ ਨਾਲ ਰਵਾਇਤੀ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ।

ਇਹ ਵੀ ਪੜ੍ਹੋ: ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮ ਦੀ ਮੌਤ, ਡਿਊਟੀ ਦੌਰਾਨ...

PunjabKesari

ਇਸ ਖਾਸ ਮੌਕੇ 'ਤੇ ਖੇਡ ਅਤੇ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਮੌਜੂਦ ਸਨ, ਜਿਨ੍ਹਾਂ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਨਮਨ ਧੀਰ, ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਅਸ਼ਵਨੀ ਕੁਮਾਰ ਅਤੇ ਪੰਜਾਬ ਦੇ ਕ੍ਰਿਕਟਰ ਜਸਿੰਦਰ ਸਿੰਘ ਸ਼ਾਮਲ ਸਨ। ਟੀਵੀ ਅਦਾਕਾਰ ਜੈ ਭਾਨੁਸ਼ਾਲੀ ਨੇ ਵੀ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵਿਆਹ ਦੇ ਜਸ਼ਨਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। 

ਇਹ ਵੀ ਪੜ੍ਹੋ: 'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ ਰਣੌਤ ਨੇ ਵਿੰਨ੍ਹਿਆ ਨਿਸ਼ਾਨਾ

PunjabKesari

ਇਸ ਸਮਾਰੋਹ ਦੌਰਾਨ ਰਮਨਦੀਪ ਨੇ ਕਢਾਈ ਵਾਲੀ ਕਰੀਮ ਸ਼ੇਰਵਾਨੀ ਪਹਿਨੀ ਹੋਈ ਸੀ, ਜਦੋਂਕਿ 'ਕੈਸੀ ਯੇ ਯਾਰੀਆਂ' ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਚਾਰਲੀ ਚੌਹਾਨ ਨੇ ਰਵਾਇਤੀ ਮੈਰੂਨ ਬ੍ਰਾਈਡਲ ਲਹਿੰਗਾ ਪਹਿਨਿਆ ਹੋਇਆ ਸੀ। ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ।

ਇਹ ਵੀ ਪੜ੍ਹੋ: ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ ਹੈ ਦਿੱਗਜ ਅਦਾਕਾਰਾ Usha Nadkarni

PunjabKesari

ਦੱਸ ਦੇਈਏ ਕਿ ਚਾਰਲੀ ਚੌਹਾਨ ਨੇ 'ਕੈਸੀ ਯੇ ਯਾਰੀਆਂ' ਅਤੇ 'ਬੈਸਟ ਫ੍ਰੈਂਡਜ਼ ਫਾਰਐਵਰ' ਵਰਗੇ ਟੈਲੀਵਿਜ਼ਨ ਸ਼ੋਅ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਹ MTV ਰੋਡੀਜ਼ 'ਤੇ ਵੀ ਨਜ਼ਰ ਆ ਚੁੱਕੀ ਹੈ ਅਤੇ ਡਾਂਸ ਰਿਐਲਿਟੀ ਸ਼ੋਅ ਨੱਚ ਬਲੀਏ ਵਿੱਚ ਹਿੱਸਾ ਲੈ ਚੁੱਕੀ ਹੈ। ਉਥੇ ਹੀ ਰਮਨਦੀਪ ਸਿੰਘ ਘਰੇਲੂ ਕ੍ਰਿਕਟ ਵਿੱਚ ਪੰਜਾਬ ਅਤੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਦੀ ਨੁਮਾਇੰਦਗੀ ਕਰਦੇ ਹੈ। ਰਮਨਦੀਪ 2024 ਵਿੱਚ IPL ਖਿਤਾਬ ਜਿੱਤਣ ਵਾਲੀ KKR ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ 2017 ਵਿੱਚ ਪੰਜਾਬ ਦੀ ਟੀਮ ਵੱਲੋਂ ਹਿਮਾਚਲ ਪ੍ਰਦੇਸ਼ ਵਿਰੁੱਧ ਕੀਤੀ ਸੀ।

ਇਹ ਵੀ ਪੜ੍ਹੋ: 'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

PunjabKesari

ਇਹ ਵੀ ਪੜ੍ਹੋ: 20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ ਮਸ਼ਹੂਰ ਅਦਾਕਾਰ ਦੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News