ਕੇਰਲ ’ਚ ਅਦਾਕਾਰਾ ’ਤੇ ਸੈਕਸ ਰੈਕੇਟ ਚਲਾਉਣ ਦਾ ਦੋਸ਼

Saturday, Sep 21, 2024 - 05:18 AM (IST)

ਕੇਰਲ ’ਚ ਅਦਾਕਾਰਾ ’ਤੇ ਸੈਕਸ ਰੈਕੇਟ ਚਲਾਉਣ ਦਾ ਦੋਸ਼

ਕੋਚੀ - ਕੇਰਲ ਦੇ ਕੋਚੀ ’ਚ ਇਕ ਔਰਤ ਨੇ ਇਕ ਅਦਾਕਾਰਾ ਖਿਲਾਫ ‘ਸੈਕਸ ਰੈਕੇਟ’ ਚਲਾਉਣ ਦਾ ਦੋਸ਼ ਲਾਇਆ ਹੈ। ਦੋਸ਼ਾਂ ਦਾ ਸਾਹਮਣਾ ਕਰਨ ਵਾਲੀ ਅਦਾਕਾਰਾ ਮਲਿਆਲਮ ਸਿਨੇਮਾ ਦੀਆਂ ਪ੍ਰਸਿੱਧ ਹਸਤੀਆਂ ਨਾਲ ਜੁੜੇ ਜਬਰ-ਜ਼ਨਾਹ ਅਤੇ ਜਿਨਸੀ ਸ਼ੋਸ਼ਣ ਦੇ ਵੱਖ-ਵੱਖ ਮਾਮਲਿਆਂ ’ਚ ਸ਼ਿਕਾਇਤਕਰਤਾ ਹੈ।

ਪੀੜਤਾ ਨੇ ਦੋਸ਼ ਲਾਇਆ ਕਿ ਉਸ ਨੂੰ ਇਕ ਫਿਲਮ ਦੇ ਆਡੀਸ਼ਨ ਲਈ ਚੇਨਈ ਲਿਜਾਇਆ ਗਿਆ, ਜਿੱਥੇ ਉਸ ਨੂੰ ਅਨੈਤਿਕ ਸਬੰਧਾਂ ਲਈ ਕਈ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੀੜਤ ਔਰਤ ਅਤੇ ਅਦਾਕਾਰਾ ਆਪਸ ’ਚ ਰਿਸ਼ਤੇਦਾਰ ਹਨ। ਔਰਤ ਨੇ ਇਕ ਵੀਡੀਓ ਜਾਰੀ ਕਰ ਕੇ ਦੋਸ਼ ਲਾਇਆ ਕਿ ਜਦੋਂ ਉਸ ਨੂੰ ਅਦਾਕਾਰਾ ਚੇਨਈ ਲੈ ਗਈ ਸੀ, ਉਦੋਂ ਉਹ ਨਾਬਾਲਿਗ ਸੀ। ਉਸ ਨੇ ਦੋਸ਼ ਲਾਇਆ ਕਿ ਅਦਾਕਾਰਾ ਇਕ ‘ਸੈਕਸ ਰੈਕੇਟ’ ਵੀ ਚਲਾ ਰਹੀ ਸੀ। 

ਹਾਲਾਂਕਿ, ਅਦਾਕਾਰਾ ਨੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਕਤ ਔਰਤ ਵੱਲ ਉਸ ਦਾ ਕੁਝ ਪੈਸਾ ਬਕਾਇਆ ਹੈ ਅਤੇ ਇਹ ਦੋਸ਼ ਪ੍ਰਮੁੱਖ ਅਦਾਕਾਰਾ ਖਿਲਾਫ ਉਨ੍ਹਾਂ ਦੀ ਸ਼ਿਕਾਇਤ ਤੋਂ ਧਿਆਨ ਭਟਕਾਉਣ ਲਈ ਲਾਏ ਗਏ ਹਨ। ਅਦਾਕਾਰਾ ਨੇ ਹਾਲ ਹੀ ’ਚ ਅਦਾਕਾਰ ਮੁਕੇਸ਼, ਜੈਸੂਰਿਆ ਅਤੇ ਇਦਾਵੇਲਾ ਬਾਬੂ ਸਮੇਤ ਕਈ ਹੋਰਨਾਂ ’ਤੇ ਫਿਲਮਾਂ ’ਚ ਕੰਮ ਦਿਵਾਉਣ ਲਈ ‘ਸੈਕਸ ਡਿਮਾਂਡ’ ਦੇ ਦੋਸ਼ ਲਾਏ ਸਨ।


author

Inder Prajapati

Content Editor

Related News