ਅਗਸਤਾ ਵੈਸਟਲੈਂਡ ਘਪਲੇ ਦਾ ਦੋਸ਼ੀ ਗ੍ਰਿਫਤਾਰ
Saturday, Jan 26, 2019 - 06:43 PM (IST)

ਨਵੀਂ ਦਿੱਲੀ— ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਗਸਤਾ ਵੈਸਟਲੈਂਡ ਘਪਲੇ ਦੇ ਦੋਸ਼ੀ ਦਿੱਲੀ ਦੇ ਇਕ ਕਾਰੋਬਾਰੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰਿਕ ਸੂਤਰਾਂ ਨੇ ਸ਼ਨੀਵਾਰ ਨੂੰ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਗੌਤਮ ਖੇਤਨਾ ਨਾਂ ਦੇ ਇਸ ਕਾਰੋਬਾਰੀ ਨੂੰ ਦਲਾਲੀ 'ਚ ਸ਼ਾਮਲ ਹੋਣ 'ਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੂੰ ਹੁਣ ਪਟਿਆਲਾ ਹਾਊਸ ਕੋਟਰ 'ਚ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਦੇ ਖਿਲਾਫ ਦੋਸ਼ ਪੱਤਰ ਦਾਖਲ ਕੀਤਾ ਸੀ ਤੇ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਉਹ ਜ਼ਮਾਨਤ 'ਤੇ ਸੀ ਤੇ ਅਦਾਲਤ ਦੇ ਆਦੇਸ਼ 'ਤੇ ਜਾਮਬੀਆ ਗਿਆ ਸੀ। ਇਨਕਮ ਟੈਕਸ ਵਿਭਾਗ ਨੇ 19 ਜਨਵਰੀ ਨੂੰ ਜਦੋਂ ਦੇਸ਼ 'ਚ ਕਈ ਸਥਾਨਾਂ 'ਤੇ ਛਾਪੇਮਾਰੀ ਕੀਤੀ ਤਾਂ ਉਸ ਸਮੇਂ ਉਹ ਜਾਮਬੀਆ 'ਚ ਸੀ।