ਫਲਾਈਓਵਰ ਤੋਂ ਹੇਠਾਂ ਡਿੱਗੇ ਤਿੰਨ ਮਜ਼ਦੂਰ, ਇਕ ਦੀ ਮੌਤ

Wednesday, Mar 07, 2018 - 08:05 PM (IST)

ਫਲਾਈਓਵਰ ਤੋਂ ਹੇਠਾਂ ਡਿੱਗੇ ਤਿੰਨ ਮਜ਼ਦੂਰ, ਇਕ ਦੀ ਮੌਤ

ਫਰੀਦਾਬਾਦ— ਓਵਰਲੋਡ ਟਰੈਕਟਰ ਟਰਾਲੀ ਦੇ ਉੱਪਰ ਬੈਠ ਕੇ ਜਾਣਾ ਤਿੰਨ ਮਜ਼ਦੂਰਾਂ ਨੂੰ ਮਹਿੰਗਾ ਪੈ ਗਿਆ। ਅਸਲ 'ਚ ਪਾਨੀਪਤ ਦੇ ਫਲਾਈਓਵਰ 'ਤੇ ਹਾਸਟਲ ਬੈਸਟ ਦੇ ਸਾਹਮਣੇਓਂ ਲੰਘ ਰਹੇ ਓਵਰਲੋਡ ਟਰੈਕਟਰ ਦਾ ਅਚਾਨਕ ਟਾਇਰ ਫੱਟ ਗਿਆ ਤੇ ਟਰਾਲੀ ਦੇ ਉੱਪਰ ਬੈਠੇ ਤਿੰਨ ਮਜ਼ਦੂਰ ਹੇਠਾਂ ਡਿੱਗ ਗਏ।
ਫਲਾਈਓਵਰ ਤੋਂ ਹੇਠਾਂ ਸੜਕ 'ਤੇ ਡਿੱਗਣ ਕਾਰਨ ਦੋ ਮਜ਼ਜੂਰਾਂ 'ਤੇ ਕਿ ਕਾਰ ਚੜ੍ਹ ਗਈ। ਇਨ੍ਹਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 2 ਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ ਨੂੰ ਡਾਕਟਰਾਂ ਨੇ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤਾ। ਘਟਨਾ ਬੁੱਧਵਾਰ ਸ਼ਾਮ ਸਾਢੇ ਚਾਰ ਵਜੇ ਦੀ ਹੈ ਤੇ ਇਸ ਦੀ ਵੀਡੀਓ ਨੇੜੇ ਦੇ ਇਕ ਸੀਸੀਟੀਵੀ 'ਚ ਕੈਦ ਹੋ ਗਈ।


Related News