ਪੰਜਾਬ ਪੁਲਸ ਮੁਲਾਜ਼ਮ ਦੀ ਦਰਦਨਾਕ ਮੌਤ

Thursday, Jul 03, 2025 - 12:27 PM (IST)

ਪੰਜਾਬ ਪੁਲਸ ਮੁਲਾਜ਼ਮ ਦੀ ਦਰਦਨਾਕ ਮੌਤ

ਪੱਟੀ (ਸੌਰਭ)- ਪੰਜਾਬ ਪੁਲਸ (ਪੀ.ਏ.ਪੀ) ਇੰਨਟੈਲੀਜੈਂਸੀ ਵਿਚ ਅੰਮ੍ਰਿਤਸਰ ਵਿਖੇ ਪੀ.ਏ.ਪੀ 9 ਬਟਾਲੀਅਨ ਵਿਖੇ ਡਿਊਟੀ ’ਤੇ ਤੈਨਾਤ ਸਿਪਾਹੀ ਮਨਜੀਤ ਸਿੰਘ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੁਲਸ ਚੌਕੀ ਸਭਰਾ ਦੇ ਇੰਚਾ: ਨਿਰਮਲ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਸਭਰਾ (ਪੱਟੀ) ਸਿਪਾਹੀ ਜੋ ਕਿ ਅੰਮ੍ਰਿਤਸਰ ਸੀ.ਆਈ ਵਿਚ ਨੌਕਰੀ ਕਰਦਾ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ

ਬੀਤੀ 1-2 ਜੁਲਾਈ ਦੀ ਦਰਮਿਆਨੀ ਰਾਤ ਨੂੰ ਡਿਊਟੀ ਤੋਂ ਆਪਣੇ ਘਰ ਸਭਰਾ ਆ ਰਿਹਾ ਸੀ ਅਤੇ ਜਦ ਉਹ ਪਿੰਡ ਦੇ ਨੇੜੇ ਹੀ ਜੋਤੀ ਸ਼ਾਹ ਪਿੰਡ ਕੋਲ ਪੁੱਜਾ ਤਾਂ ਹਨੇਰਾ ਹੋਣ ਕਰਕੇ ਮੋਟਰਸਾਈਕਲ ਟੋਏ ਵਿਚ ਵੱਜ ਗਿਆ, ਜਿਸ ਕਾਰਨ ਮਨਜੀਤ ਸਿੰਘ ਦੇ ਮੋਟਰਸਾਈਕਲ ਦਾ ਸੁਤੰਲਨ ਵਿਗੜ ਗਿਆ ਅਤੇ ਉਹ ਦਰਖੱਤ ਵਿਚ ਜਾ ਵੱਜਾ, ਜਿਸ ਦੇ ਸਿਰ ’ਤੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ।

ਇਹ ਵੀ ਪੜ੍ਹੋਪੰਜਾਬ 'ਚ ਪੈਦਾ ਹੋ ਸਕਦੈ ਗੰਭੀਰ ਸੰਕਟ ! ਇੱਟਾਂ ਵਾਲੇ ਭੱਠਿਆਂ ਦੇ ਰਾਹ ’ਚ ਪ੍ਰੇਸ਼ਾਨੀਆਂ ਦੇ ਰੋੜੇ

ਰਾਹੀਗਰਾਂ ਨੇ ਉਸ ਨੂੰ ਡਿੱਗਾ ਹੋਇਆ ਸਵੇਰੇ ਵੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਮ੍ਰਿਤਕ ਮਨਜੀਤ ਸਿੰਘ ਲਾਸ਼ ਕਬਜੇ ਵਿਚ ਲੈ ਕੇ 194 ਸੀ.ਆਰ.ਪੀ.ਸੀ ਦੀ ਕਾਰਵਾਈ ਕਰਦਿਆਂ ਸਰਕਾਰੀ ਹਸਪਤਾਲ ਪੱਟੀ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ, ਜਿਸ ’ਤੇ ਪੰਜਾਬ ਪੁਲਸ ਤੇ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News