ਪਾਕਿਸਤਾਨੀਆਂ ਦੇ ਘੇਰਦੇ ਹੀ ਅਭਿਨੰਦਨ ਨੇ ਨਿਗਲ ਲਏ ਸਨ ਗੁਪਤ ਦਸਤਾਵੇਜ਼

03/01/2019 6:37:18 PM

ਨਵੀਂ ਦਿੱਲੀ/ਸ਼੍ਰੀਨਗਰ— ਪਾਕਿਸਤਾਨ ਵਲੋਂ ਬੰਦੀ ਬਣਾਏ ਜਾਣ ਦੇ ਤਿੰਨ ਦਿਨ ਬਾਅਦ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਸ਼ੁੱਕਰਵਾਰ ਨੂੰ ਭਾਰਤ ਵਾਪਸ ਆ ਰਹੇ ਹਨ। ਵੀਰਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਦਾ ਅਧਿਕਾਰਤ ਐਲਾਨ ਸੰਸਦ 'ਚ ਕੀਤਾ ਸੀ। ਜ਼ਿਕਰਯੋਗ ਹੈ ਕਿ ਅਭਿਨੰਦਨ ਦਾ ਮਿਗ-21 ਬੁੱਧਵਾਰ ਨੂੰ ਪਾਕਿਸਤਾਨ ਦੇ ਹਵਾਈ ਹਮਲੇ ਨੂੰ ਰੋਕਣ ਦੌਰਾਨ ਕ੍ਰੈਸ਼ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਹਿਰਾਸਤ 'ਚ ਲੈ ਲਿਆ ਸੀ। ਇਸ ਦੌਰਾਨ ਉਨ੍ਹਾਂ ਦੇ ਵੀਡੀਓ ਵੀ ਸਾਹਮਣੇ ਆਏ ਸਨ, ਜਿਸ 'ਚ ਉਹ ਬਹਾਦਰੀ ਅਤੇ ਸਾਹਸ ਨਾਲ ਪਾਕਿਸਤਾਨੀ ਫੌਜ ਦਾ ਸਾਹਮਣਾ ਕਰਦੇ ਹੋਏ ਦਿੱਸ ਰਹੇ ਸਨ। ਵਿੰਗ ਕਮਾਂਡਰ ਅਭਿਨੰਦਨ ਨੂੰ ਪਤਾ ਲੱਗਾ ਕਿ ਉਹ ਪਾਕਿਸਾਨ ਦੀ ਧਰਤੀ 'ਤੇ ਹੈ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਦੇਸ਼ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਗੁਪਤ ਦਸਤਾਵੇਜ਼ਾਂ ਦੇ ਚਾਰ ਟੁੱਕੜੇ ਕਰ ਕੇ ਨਿਗਲ ਲਏ ਅਤੇ ਸਰਵਾਈਵਲ ਕਿਟ ਦੇ ਮੌਜੂਦ ਦੂਜੇ ਕਾਗਜ਼ਾਤਾਂ ਨੂੰ ਵੀ ਇਕ ਤਾਲਾਬ 'ਚ ਸੁੱਟ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੇ ਉਨ੍ਹਾਂ ਨੂੰ ਫੜ ਕੇ ਫੌਜ ਦੇ ਹਵਾਲੇ ਕਰ ਦਿੱਤਾ। ਫੌਜ ਦੀ ਕੈਦ 'ਚ ਜਾਣ ਤੋਂ ਪਹਿਲਾਂ ਅਭਿਨੰਦਨ ਨੇ ਭੀੜ ਨੂੰ ਡਰਾਉਣ ਲਈ ਹਵਾ 'ਚ ਆਪਣੀ ਪਿਸਟਲ ਨਾਲ ਫਾਇਰਿੰਗ ਵੀ ਕੀਤੀ ਸੀ।
 

ਇਨ੍ਹਾਂ ਲੋਕਾਂ ਨੇ ਫੜਿਆ ਸੀ ਅਭਿਨੰਦਨ ਨੂੰ
ਪਾਕਿਸਤਾਨ ਦੇ ਇਕ ਅਖਬਾਰ ਅਨੁਸਾਰ ਪੇਸ਼ੇ ਤੋਂ ਸਿਆਸੀ ਵਰਕਰ 58 ਸਾਲਾ ਮੁਹੰਮਦ ਰੱਜਾਕ ਨੇ ਬੁੱਧਵਾਰ ਸੇਵੇਰ ਹਵਾਈ ਲੜਾਈ ਦੇਖੀ ਸੀ। ਉਸ ਸਮੇਂ ਭਾਰਤੀ ਹਵਾਈ ਫੌਜ ਦਾ ਜੈੱਟ ਜਹਾਜ਼ ਪਾਕਿਸਤਾਨ ਦੇ ਲੜਾਕੂ ਜਹਾਜ਼ ਨੂੰ ਦੌੜਾਉਂਦੇ ਹੋਏ ਐੱਲ.ਓ.ਸੀ. ਪਾਰ ਕਰ ਚੁਕਿਆ ਸੀ। ਰੱਜਾਕ ਨੇ ਜਿਵੇਂ ਹੀ ਆਪਣੇ ਘਰ ਤੋਂ ਕੁਝ ਕਿਲੋਮੀਟਰ ਦੂਰ ਇਕ ਪੈਰਾਸ਼ੂਟ ਉਤਰਦੇ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਦੋਸਤ ਸ਼ੋਇਬ, ਰੱਜਾ ਅਤੇ ਕੁਝ ਦੂਜੇ ਸਥਾਨਕ ਲੋਕਾਂ ਨੂੰ ਫੋਨ ਕਰ ਕੇ ਮੌਕੇ 'ਤੇ ਪਹੁੰਚਣ ਲਈ ਕਿਹਾ।
 

ਭੀੜ ਨੇ ਕੀਤੀ ਅਭਿਨੰਦਨ ਨਾਲ ਕੁੱਟਮਾਰ
ਉਦੋਂ ਤੱਕ ਵਿੰਗ ਕਮਾਂਡਰ ਅਭਿਨੰਦਨ ਪੈਰਾਸ਼ੂਟ ਸਮੇਤ ਹੇਠਾਂ ਆ ਚੁਕੇ ਸਨ, ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ਤੋਂ ਪਹਿਲਾਂ ਸਵਾਲ ਕੀਤਾ-ਇਹ ਭਾਰਤ ਹੈ ਜਾਂ ਪਾਕਿਸਤਾਨ? ਇੰਨੇ 'ਚ ਭੀੜ 'ਚੋਂ ਕਿਸੇ ਨੇ ਕਿਹਾ ਕਿ ਉਹ ਭਾਰਤ 'ਚ ਹਨ। ਇਸ 'ਤੇ ਅਭਿਨੰਦਨ ਨੇ ਭਾਰਤ ਸਮਰਥਿਤ ਨਾਅਰੇ ਲਗਾਏ ਅਤੇ ਲੋਕਾਂ ਦੀ ਉਸ ਜਗ੍ਹਾ ਦਾ ਨਾਂ ਪੁੱਛਿਆ। ਉਨ੍ਹਾਂ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਿੱਠ ਟੁੱਟ ਗਈ ਹੈ ਅਤੇ ਪਿਆਸ ਲੱਗੀ ਹੈ, ਇਸ ਲਈ ਪਾਣੀ ਚਾਹੀਦਾ। ਇੰਨੇ 'ਚ ਇਕ ਨੌਜਵਾਨ ਨੇ ਦੱਸਿਆ ਕਿ ਜਗ੍ਹਾ ਦਾ ਨਾਂ ਕਿੱਲਾਂ ਹੈ। ਇਸ 'ਤੇ ਉੱਥੇ ਇਕੱਠੀ ਭੀੜ ਨੇ ਪਾਕਿਸਤਾਨ ਦੇ ਸਮਰਥਨ 'ਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਅਭਿਨੰਦਨ ਨਾਲ ਕੁੱਟਮਾਰ ਕੀਤੀ। ਆਪਣੇ ਬਚਾਅ 'ਚ ਅਭਿਨੰਦਨ ਨੇ ਪਿਸਤੌਲ ਕੱਢ ਕੇ ਹਵਾ 'ਚ ਫਾਇਰਿੰਗ ਕੀਤੀ। ਅਧਿਕਾਰਤ ਕਾਗਜ਼ਾਤ ਅਨੁਸਾਰ ਉਨ੍ਹਾਂ ਨੇ ਆਪਣੇ ਕੁਝ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਨਿਗਲ ਲਿਆ ਅਤੇ ਭੀੜ ਤੋਂ ਬਚ ਕੇ ਨੇੜਲੇ ਇਕ ਤਾਲਾਬ 'ਚ ਛਾਲ ਮਾਰ ਦਿੱਤੀ। ਭੀੜ ਨੇ ਉਨ੍ਹਾਂ ਨੂੰ ਵਾਪਸ ਕੱਢ ਲਿਆ ਅਤੇ ਉਨ੍ਹਾਂ ਦੇ ਕੁਝ ਕਾਗਜ਼ਾਤ ਵੀ ਬਰਾਮਦ ਕਰ ਲਏ। ਇਕ ਨੌਜਵਾਨ ਨੇ ਅਭਿਨੰਦਨ ਦੇ ਪੈਰ 'ਚ ਗੋਲੀ ਮਾਰ ਕੇ ਉਨ੍ਹਾਂ ਨੂੰ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਅਭਿਨੰਦਨ ਨਾਲ ਕੁੱਟਮਾਰ ਵੀ ਕੀਤੀ। ਥੋੜ੍ਹੀ ਦੇਰ ਬਾਅਦ ਉੱਥੇ ਪਾਕਿਸਤਾਨੀ ਫੌਜ ਦੇ 6 ਜਵਾਨ ਪੁੱਜੇ ਅਤੇ ਅਭਿਨੰਦਨ ਨੂੰ ਹਿਰਾਸਤ 'ਚ ਲੈ ਲਿਆ।


DIsha

Content Editor

Related News