97 ਕਰੋੜ ਦੀ ਜਾਇਦਾਦ ਜ਼ਬਤ ਹੁੰਦੇ ਹੀ ਸ਼ਿਲਪਾ ਦੇ ਪਤੀ ਨੇ ਸਾਂਝੀ ਕੀਤੀ ਪਹਿਲੀ ਪੋਸਟ
Friday, Apr 19, 2024 - 02:34 PM (IST)
ਮੁੰਬਈ- ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਬਿਜ਼ਨੈੱਸਮੈਨ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਜੋੜੇ ਨਾਲ ਹਰ ਰੋਜ਼ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਜਿੱਥੇ ਇਸ ਤੋਂ ਪਹਿਲਾਂ ਰਾਜ ਕੁੰਦਰਾ ਅਸ਼ਲੀਲ ਵੀਡੀਓ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਹਨ। ਰਾਜ ਕੁੰਦਰਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਈਡੀ ਨੇ ਬਿਟਕੁਆਇਨ ਪੋਂਜੀ ਘੋਟਾਲੇ ਵਿੱਚ ਰਾਜ ਕੁੰਦਰਾ ਦੀ 97 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ਜਾਇਦਾਦ 'ਚ ਉਨ੍ਹਾਂ ਦਾ ਇਕ ਫਲੈਟ ਵੀ ਹੈ ਜੋ ਸ਼ਿਲਪਾ ਸ਼ੈੱਟੀ ਦੇ ਨਾਂ 'ਤੇ ਹੈ। ਈਡੀ ਵੱਲੋਂ ਜਾਇਦਾਦ ਜ਼ਬਤ ਕਰਨ ਤੋਂ ਬਾਅਦ ਰਾਜ ਕੁੰਦਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।
ਉਨ੍ਹਾਂ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ। ਰਾਜ ਕੁੰਦਰਾ ਨੇ ਇੰਸਟਾ ਸਟੋਰੀ 'ਤੇ ਗਰਜਦੇ ਸ਼ੇਰ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ- 'ਜਦੋਂ ਤੁਸੀਂ ਅਪਮਾਨ ਮਹਿਸੂਸ ਕਰਦੇ ਹੋ ਤਾਂ ਸ਼ਾਂਤ ਰਹਿਣਾ ਸਿੱਖਣਾ ਇਕ ਵੱਖਰੀ ਕਿਸਮ ਦਾ ਵਿਕਾਸ ਹੈ।'
ਸ਼ਿਲਪਾ ਸ਼ੈੱਟੀ ਨੇ ਇਸ ਮਾਮਲੇ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਉਹ ਵੀਰਵਾਰ ਸ਼ਾਮ ਨੂੰ ਆਪਣੀ ਮਾਂ ਦੇ ਨਾਲ ਸਲਮਾਨ ਦੇ ਘਰ ਦੇ ਬਾਹਰ ਹੋਈ ਸੀ। ਗੋਲੀਬਾਰੀ ਤੋਂ ਬਾਅਦ ਕਈ ਦੋਸਤ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਜਾ ਰਹੇ ਹਨ। ਈਡੀ ਦੀ ਕਾਰਵਾਈ ਤੋਂ ਬਾਅਦ ਰਾਜ ਕੁੰਦਰਾ ਦੀ ਟੀਮ ਨੇ ਉਨ੍ਹਾਂ ਦੇ ਵਕੀਲ ਪ੍ਰਸ਼ਾਂਤ ਪਾਟਿਲ ਦਾ ਬਿਆਨ ਵੀ ਸਾਂਝਾ ਕੀਤਾ।
ਪਾਟਿਲ ਨੇ ਕਿਹਾ ਸੀ - 'ਅਸੀਂ ਕਾਨੂੰਨ ਦੀ ਉਚਿਤ ਪ੍ਰਕਿਰਿਆ ਦਾ ਪਾਲਣ ਕਰਾਂਗੇ ਅਤੇ ਆਪਣੇ ਗਾਹਕਾਂ ਦੀ ਆਜ਼ਾਦੀ ਅਤੇ ਸੰਪਤੀ ਦੀ ਸੁਰੱਖਿਆ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਉਪਬੰਧਾਂ ਦੇ ਤਹਿਤ ਨਿਰਧਾਰਤ ਲੋੜੀਂਦੇ ਕਦਮ ਚੁੱਕਾਂਗੇ। ਮੇਰੇ ਗਾਹਕਾਂ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਵਿਰੁੱਧ ਕੋਈ ਕੇਸ ਨਹੀਂ ਬਣਾਇਆ ਗਿਆ ਹੈ। ਸਾਨੂੰ ਮਾਣਯੋਗ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ। ਮੇਰਾ ਮੰਨਣਾ ਹੈ ਕਿ ਜਦੋਂ ਅਸੀਂ ਈਡੀ ਦੇ ਸਾਹਮਣੇ ਨਿਰਪੱਖ ਢੰਗ ਨਾਲ ਆਪਣੀ ਨੁਮਾਇੰਦਗੀ ਕਰਦੇ ਹਾਂ ਤਾਂ ਜਾਂਚ ਏਜੰਸੀਆਂ ਵੀ ਸਾਨੂੰ ਇਨਸਾਫ਼ ਦਿਵਾ ਸਕਦੀਆਂ ਹਨ। ਸਾਨੂੰ ਨਿਰਪੱਖ ਜਾਂਚ ਵਿੱਚ ਭਰੋਸਾ ਹੈ। ਅਸੀਂ ਲੋੜ ਪੈਣ 'ਤੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਵਚਨਬੱਧ ਹਾਂ।