ਹੁਣ ਕਿਤੇ ਨਹੀਂ ਦੇਣੀ ਪਵੇਗੀ ''ਆਧਾਰ'' ਕਾਰਡ ਦੀ ਫੋਟੋ ਕਾਪੀ, ਲਾਂਚ ਹੋ ਗਈ ਨਵੀਂ APP
Thursday, Apr 10, 2025 - 10:56 AM (IST)

ਨਵੀਂ ਦਿੱਲੀ- ਆਧਾਰ ਵੈਰੀਫਿਕੇਸ਼ਨ ਨੂੰ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਡਿਜੀਟਲ ਅਤੇ ਸੌਖਾ ਬਣਾਉਣ ਲਈ ਨਵੀਂ ਆਧਾਰ ਐਪ ਲਾਂਚ ਕੀਤੀ ਹੈ। ਕੇਂਦਰੀ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਐਪ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਹੁਣ ਆਧਾਰ ਵੈਰੀਫਿਕੇਸ਼ਨ ਕਰਨਾ ਓਨਾ ਹੀ ਸੌਖਾ ਹੋਵੇਗਾ, ਜਿੰਨਾ ਕਿ UPI ਪੇਮੈਂਟ ਕਰਨਾ। ਇਸ ਐਪ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਹੁਣ ਤੁਹਾਨੂੰ ਹੋਟਲ, ਏਅਰਪੋਰਟ ਜਾਂ ਕਿਸੇ ਹੋਰ ਜਨਤਕ ਸਥਾਨ 'ਤੇ ਪਛਾਣ ਲਈ ਆਧਾਰ ਕਾਰਡ ਦੀ ਫੋਟੋਕਾਪੀ ਦੇਣ ਦੀ ਲੋੜ ਨਹੀਂ ਪਵੇਗੀ। ਇਸ ਦੀ ਬਜਾਏ ਇਕ ਕਿਊਆਰ ਕੋਡ ਸਕੈਨ ਕਰ ਕੇ ਤੁਸੀਂ ਆਪਣੀ ਪਛਾਣ ਰਿਅਲ ਟਾਈਮ 'ਚ ਫੇਸ ਆਈਡੇਂਟੀਫਿਕੇਸ਼ਨ ਰਾਹੀਂ ਸਾਬਿਤ ਕਰ ਸਕੋਗੇ। ਮੰਤਰੀ ਨੇ ਇਕ ਡੈਮੋ ਵੀਡੀਓ ਸਾਂਝਾ ਕਰ ਕੇ ਦੱਸਿਆ ਕਿ ਯੂਜ਼ਰਸ ਸਿਰਫ਼ ਇਕ ਟੈਪ 'ਚ ਜ਼ਰੂਰਤ ਭਰ ਦੀ ਜਾਣਕਾਰੀ ਸ਼ੇਅਰ ਕਰ ਸਕਣਗੇ, ਜਿਸ ਨਾਲ ਪ੍ਰਾਇਵੇਸੀ ਬਣੀ ਰਹੇਗੀ। UIDAI ਨੇ ਇਸ ਨੂੰ 'ਆਧਾਰ ਸੰਵਾਦ' ਪ੍ਰੋਗਰਾਮ ਦੌਰਾਨ ਪਹਿਲੀ ਵਾਰ ਦਿਖਾਇਆ ਅਤੇ ਕਿਹਾ ਕਿ ਇਹ ਐਪ ਡਿਜੀਟਲ ਇੰਡੀਆ ਮਿਸ਼ਨ ਨੂੰ ਇਕ ਨਵੀਂ ਦਿਸ਼ਾ ਦੇਵੇਗੀ।
ਨਹੀਂ ਹੋਵੇਗਾ ਡਾਟਾ ਲੀਕ
UIDAI ਅਨੁਸਾਰ ਇਹ ਐਪ ਲੋਕਾਂ ਨੂੰ ਆਪਣੀ ਜਾਣਕਾਰੀ 'ਤੇ ਪੂਰਾ ਕੰਟਰੋਲ ਦੇਵੇਗੀ ਅਤੇ ਡਾਟਾ ਲੀਕ ਜਾਂ ਆਧਾਰ ਕਾਰਡ ਦੀ ਨਕਲੀ ਕਾਪੀਆਂ ਤੋਂ ਬਚਾਏਗੀ। ਐਪ 'ਚ ਫੇਸ ਆਥੇਂਟੀਕੇਸ਼ਨ ਫੀਚਰ ਵੀ ਜੋੜਿਆ ਗਿਆ ਹੈ, ਜੋ ਪਹਿਲੇ ਤੋਂ ਹੀ ਹਰ ਮਹੀਨੇ 15 ਕਰੋੜ ਤੋਂ ਵੱਧ ਵਾਰ ਉਪਯੋਗ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 3 ਬੱਚਿਆਂ ਦੀ ਮਾਂ ਨੇ ਬਦਲਿਆ ਧਰਮ, 12ਵੀਂ ਦੇ ਵਿਦਿਆਰਥੀ ਨਾਲ ਕਰਵਾਇਆ ਵਿਆਹ
ਇਸ ਐਪ 'ਚ ਨਵਾਂ ਕੀ ਹੈ
ਇਸ ਐਪ 'ਚ ਫੇਸ ਆਥੇਂਟੀਕੇਸ਼ਨ, ਰਿਅਲ-ਟਾਈਮ ਵੈਰੀਫਿਕੇਸ਼ਨ ਅਤੇ ਡਾਟਾ ਸ਼ੇਅਰਿੰਗ ਕੰਟਰੋਲ ਵਰਗੇ ਫੀਚਰਜ਼ ਹਨ। ਇਸ ਨਾਲ ਪਛਾਣ ਦੇ ਨਾਲ-ਨਾਲ ਪ੍ਰਾਇਵੇਸੀ ਵੀ ਸੁਰੱਖਿਅਤ ਰਹਿੰਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਹੁਣ ਕੋਈ ਵੀ ਵਿਅਕਤੀ ਆਪਣੀ ਪਛਾਣ ਤੇਜ਼ੀ ਨਾਲ ਅਤੇ ਸੁਰੱਖਿਅਤ ਤਰੀਕੇ ਨਾਲ ਸਾਬਿਤ ਕਰ ਸਕੇਗਾ, ਉਹ ਵੀ ਬਿਨਾਂ ਆਧਾਰ ਕਾਰਡ ਨਾਲ ਰੱਖੇ।
ਇਹ ਵੀ ਪੜ੍ਹੋ : ਸਰਕਾਰੀ ਅਧਿਕਾਰੀ ਨਿਕਲਿਆ 'ਧਨਕੁਬੇਰ', ED ਨੇ 4 ਮਸ਼ੀਨਾਂ ਨਾਲ 8 ਘੰਟੇ ਕੀਤੀ ਕੈਸ਼ ਦੀ ਗਿਣਤੀ
ਜਲਦ ਸ਼ੁਰੂ ਹੋਵੇਗਾ ਐਪ
ਫਿਲਹਾਲ ਇਹ ਐਪ ਬੀਟਾ ਟੈਸਟਿੰਗ 'ਚ ਹੈ ਅਤੇ ਚੁਨਿੰਦਾ ਯੂਜ਼ਰਸ ਨੂੰ ਉਪਲੱਬਧ ਕਰਵਾਈ ਗਈ ਹੈ। ਜਲਦ ਹੀ ਇਹ ਸਾਰਿਆਂ ਲਈ ਰੋਲਆਊਟ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8