ਟ੍ਰਾਈ ਮੁਖੀ ਦੀ ਚੁਣੌਤੀ ਤੋਂ ਬਾਅਦ ਉਨ੍ਹਾਂ ਦੇ ਆਧਾਰ ਦੇ ਅੰਕੜੇ ਟਵਿਟਰ ''ਤੇ ਲੀਕ

Sunday, Jul 29, 2018 - 03:02 AM (IST)

ਟ੍ਰਾਈ ਮੁਖੀ ਦੀ ਚੁਣੌਤੀ ਤੋਂ ਬਾਅਦ ਉਨ੍ਹਾਂ ਦੇ ਆਧਾਰ ਦੇ ਅੰਕੜੇ ਟਵਿਟਰ ''ਤੇ ਲੀਕ

ਨਵੀਂ ਦਿੱਲੀ— ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ ਜਾਂ ਟ੍ਰਾਈ ਦੇ ਪ੍ਰਮੁੱਖ ਆਰ.ਐੱਸ. ਸ਼ਰਮਾ ਨੇ ਟਵਿਟਰ 'ਤੇ ਆਪਣਾ ਆਧਾਰ ਨੰਬਰ ਜਨਤਕ ਕਰਦੇ ਹੋਏ ਲੋਕਾਂ ਨੂੰ ਚੁਣੌਤੀ ਦਿੱਤੀ ਕਿ ਉਹ ਸਿਰਫ ਇਸ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਕੇ ਦਿਖਾਉਣ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇਹ ਟਵੀਟ ਕਾਫੀ ਟਰੈਂਡ ਕਰਨ ਲੱਗ ਗਿਆ ਤੇ ਇਕ ਟਵਿਟਰ ਯੂਜ਼ਰ ਨੇ ਦਿੱਤੀ ਗਈ ਸੂਚਨਾ ਦਾ ਇਸਤੇਮਾਲ ਕਰਕੇ ਉਨ੍ਹਾਂ ਦਾ ਨਿੱਜੀ ਮੋਬਾਇਲ ਨੰਬਰ ਕੱਢ ਲਿਆ ਤੇ ਦੂਜੇ ਲੋਕਾਂ ਨੇ ਸ਼ਰਮਾ ਨੂੰ ਟਰੋਲ ਵੀ ਕੀਤਾ।
ਸ਼ਰਮਾ ਨੇ ਆਪਣਾ ਆਧਾਰ ਨੰਬਰ ਟਵਿਟਰ 'ਤੇ ਸਾਂਝਾ ਕਰਦੇ ਹੋਏ ਲਿਖਿਆ ਸੀ, ''ਹੁਣ ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ ਕਿ ਤੁਸੀਂ ਕੋਈ ਠੋਸ ਉਦਾਹਰਣ ਦਿਓ ਕਿ ਤੁਸੀਂ ਮੈਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੇ ਹੋ।'' ਪੀ.ਟੀ.ਆਈ. ਵੱਲੋਂ ਸੰਪਰਕ ਕੀਤੇ ਜਾਣ 'ਤੇ ਸ਼ਰਮਾ ਨੇ ਵਿਸ਼ੇ 'ਤੇ ਜ਼ਿਆਦਾ ਕੁਝ ਕਹਿਣ ਤੋਂ ਇਨਕਾਰ ਕਰਦੇ ਹੋਏ ਕਿਹਾ, 'ਚੁਣੌਤੀ ਕੁਝ ਸਮੇਂ ਚੱਲਣ ਦਿਓ।' ਭਾਰਤੀ ਵਿਲੱਖਣ ਪਛਾਣ ਅਥਾਰਟੀ ਦੇ ਸਾਬਕਾ ਜਨਰਲ ਡਾਇਰੈਕਟਰ ਸ਼ਰਮਾ ਆਧਾਰ ਪ੍ਰੋਜੈਕਟ ਦੇ ਸਭ ਤੋਂ ਵੱਡੇ ਸਮਰਥਕਾਂ 'ਚੋਂ ਇਕ ਮੰਨੇ ਜਾਂਦੇ ਹਨ। ਉਨ੍ਹਾਂ ਦਾ ਹਾਲੇ ਵੀ ਕਹਿਣਾ ਹੈ ਕਿ ਇਹ ਖਾਸ ਨੰਬਰ ਕਿਸੇ ਦੀ ਗੋਪਨੀਅਤਾ ਦਾ ਉਲੰਘਣ ਨਹੀਂ ਕਰਦਾ ਹੈ ਤੇ ਸਰਕਾਰ ਨੂੰ ਇਸੇ ਤਰ੍ਹਾਂ ਦੇ ਡਾਟਾਬੇਸ ਬਣਾਉਣ ਦਾ ਅਧਿਕਾਰ ਹੈ, ਤਾਂਕਿ ਉਹ ਸਰਕਾਰੀ ਸਾਮਾਜਿਕ ਸੁਰੱਖਿਆ ਯੋਜਨਾਵਾਂ ਦੇ ਤਹਿਤ ਨਾਗਰਿਕਾਂ ਨੂੰ ਸਬਸਿਡੀ ਦੇ ਸਕਣ।


Related News