ਚਾਵਾਂ ਨਾਲ Maggi ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ! (ਵੀਡੀਓ)

Thursday, Sep 12, 2024 - 09:34 PM (IST)

ਚਾਵਾਂ ਨਾਲ Maggi ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ! (ਵੀਡੀਓ)

ਜਬਲਪੁਰ (ਵਿਵੇਕ ਤਿਵਾੜੀ) : ਮੈਗੀ ਖਾਣ ਦੇ ਸ਼ੌਕੀਨਾਂ ਲਈ ਬੁਰੀ ਖਬਰ ਹੈ। ਜੇਕਰ ਤੁਸੀਂ ਇਸ ਵੀਡੀਓ ਨੂੰ ਇੱਕ ਵਾਰ ਦੇਖ ਲਓਗੇ ਤਾਂ ਮੈਗੀ ਖਾਣ ਤੋਂ ਪਹਿਲਾਂ 100 ਵਾਰ ਜ਼ਰੂਰ ਸੋਚੋਗੇ। ਜੀ ਹਾਂ, ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਕਟੰਗੀ ਥਾਣਾ ਖੇਤਰ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਅਜਿਹਾ ਹੀ ਹੋਇਆ। ਨੌਜਵਾਨ ਨੇ ਜਿਵੇਂ ਹੀ ਮੈਗੀ ਬਣਾਉਣ ਲਈ ਪੈਕੇਟ ਖੋਲ੍ਹਿਆ ਤਾਂ ਉਸ 'ਚੋਂ ਵੱਡੇ-ਵੱਡੇ ਕੀੜੇ ਨਿਕਲੇ।

 

ਨੌਜਵਾਨ ਨੇ ਜਿਵੇਂ ਹੀ ਆਪਣੀ ਮਨਪਸੰਦ ਮੈਗੀ 'ਚ ਕੀੜੇ ਦੇਖੇ ਤਾਂ ਉਹ ਗੁੱਸੇ 'ਚ ਆ ਗਿਆ ਅਤੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ। ਇਸ ਤੋਂ ਬਾਅਦ ਖੁਰਾਕ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਦੁਕਾਨਦਾਰਾਂ, ਥੋਕ ਡੀਲਰਾਂ ਅਤੇ ਨੈਸਲੇ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਕਾਰਵਾਈ ਰਾਸ਼ਟਰੀ ਖਪਤਕਾਰ ਫੋਰਮ ਦੀਆਂ ਹਦਾਇਤਾਂ 'ਤੇ ਕੀਤੀ ਗਈ ਹੈ। ਇਹ ਸਾਰੀ ਘਟਨਾ ਜਬਲਪੁਰ ਦੇ ਕਟੰਗੀ ਥਾਣਾ ਖੇਤਰ ਦੀ ਹੈ।


author

Baljit Singh

Content Editor

Related News