ਹੋ ਜਾਓ ਤਿਆਰ, ਕੱਲ ਰਾਤ 10 ਵਜੇ ਆਸਮਾਨ ''ਚ ਦਿੱਸੇਗਾ ਅਦਭੁੱਤ ਨਜ਼ਾਰਾ

Tuesday, Dec 12, 2017 - 06:00 PM (IST)

ਕੋਲਕਾਤਾ— ਜੇਕਰ ਬੱਦਲ ਅਤੇ ਪ੍ਰਦੂਸ਼ਣ ਨੇ ਰੁਕਾਵਟ ਨਹੀਂ ਪਾਈ ਤਾਂ ਹੋ ਜਾਓ ਤਿਆਰ ਆਸਮਾਨ 'ਚ ਉਲਕਾਵਰਿਸ਼ਟੀ ਦੇ ਸ਼ਾਨਦਾਰ ਨਜ਼ਾਰੇ ਦਾ ਦੀਦਾਰ ਕਰਨ ਲਈ। ਜੀ ਹਾਂ 13 ਦਸੰਬਰ ਦੀ ਰਾਤ ਤੋਂ ਲੈ ਕੇ 14 ਦਸੰਬਰ ਤੜਕੇ ਤੱਕ ਤੁਸੀਂ ਇਸ ਸ਼ਹਿਰ 'ਚ ਹੋ ਜਾਂ ਦੇਸ਼ ਦੇ ਕਿਸੇ ਹੋਰ ਕੋਨੇ 'ਚ, ਆਸਮਾਨ 'ਚ ਉਲਕਾਵਾਂ ਦੀ ਬਾਰਸ਼ ਦੇ ਅਦਭੁੱਤ ਨਜ਼ਾਰੇ ਨੂੰ ਦੇਖ ਸਕਦੇ ਹੋ।
ਉਲਕਾਵਾਂ ਦੀ ਬਾਰਸ਼ ਨੂੰ 'ਜੇਮਿਨਿਡ ਮੀਟੀਓਰ ਸ਼ਾਵਰ' ਕਿਹਾ ਜਾਂਦਾ ਹੈ। ਐੱਮ.ਪੀ. ਬਿੜਲਾ ਤਾਰਾਮੰਡਲ ਦੇ ਨਿਰਦੇਸ਼ਕ ਦੇਵੀਪ੍ਰਸਾਦ ਦੁਆਰੀ ਨੇ ਦੱਸਿਆ ਕਿ ਆਕਾਸ਼ 'ਚ ਉਲਕਾਵਾਂ ਦੀ ਬਾਰਸ਼ ਦਾ ਮਨਮੋਹਕ ਨਜ਼ਾਰਾ ਦੇਖਣ ਲਈ ਲੋਕਾਂ ਨੂੰ ਸ਼ਹਿਰ ਦੀ ਰੋਸ਼ਨੀ ਤੋਂ ਦੂਰ ਕਿਸੇ ਹਨ੍ਹੇਰੇ ਵਾਲੀ ਖੁੱਲ੍ਹੀ ਜਗ੍ਹਾ 'ਤੇ ਜਾਣਾ ਹੋਵੇਗਾ। ਦੁਆਰੀ ਨੇ ਦੱਸਿਆ ਕਿ ਲੋਕ ਉਸ ਸਮੇਂ ਖੁੱਲ੍ਹੀ ਜਗ੍ਹਾ 'ਚ ਜਾਣ ਅਤੇ ਆਕਾਸ਼ ਵੱਲ ਦੇਖਣ। ਇਸ ਨੂੰ ਦੇਖਣ ਲਈ ਕਿਸੇ ਦੂਰਬੀਨ ਦੀ ਲੋੜ ਨਹੀਂ ਪਵੇਗੀ। ਦੁਆਰੀ ਨੇ ਕਿਹਾ ਕਿ ਉਲਕਾਵਰਿਸ਼ਟੀ 13 ਦਸੰਬਰ ਯਾਨੀ ਕੱਲ ਰਾਤ ਕਰੀਬ 10 ਵਜੇ ਸ਼ੁਰੂ ਹੋਵੇਗੀ। ਇਹ ਦੇਰ ਰਾਤ ਤੋਂ ਬਾਅਦ ਕਰੀਬ 2 ਵਜੇ ਤੱਕ ਚੱਲਣ ਦੀ ਸੰਭਾਵਨਾ ਹੈ।


Related News