ਦਿਵਿਆਂਗਾਂ ਲਈ ਫੰਡ ਇਕੱਠਾ ਕਰਨ ਦਾ ਅਨੋਖਾ ਤਰੀਕਾ

Wednesday, Dec 06, 2017 - 09:17 AM (IST)

ਮੁੰਬਈ — ਦਿਵਿਆਂਗਾਂ ਲਈ ਫੰਡ ਇਕੱਠਾ ਕਰਨ ਲਈ ਇਕ ਅਨੋਖਾ ਤਰੀਕਾ ਅਪਣਾਉਂਦੇ ਹੋਏ ਸਮੁੰਦਰੀ ਫੌਜ ਦੇ ਅਧਿਕਾਰੀ ਕੋਮੋਡੋਰ ਜੁਗਿੰਦਰ ਚੰਦਨਾ ਕੋਝੀ ਸਮੁੰਦਰੀ ਫੌਜ ਦੇ ਅੱਡੇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪਿਛਲੇ 45 ਦਿਨਾਂ ਤੋਂ ਹਰ ਰੋਜ਼ ਹਾਫ ਮੈਰਾਥਨ (21 ਕਿਲੋਮੀਟਰ ਦੀ ਦੌੜ) ਦੌੜਦੇ ਰਹੇ।
ਆਪਣੀ ਇਸ ਦੌੜ ਵਿਚ ਅਧਿਕਾਰੀ ਨੇ ਲੋਕਾਂ ਨੂੰ ਦਿਵਿਆਂਗਾਂ ਦੀ ਮਦਦ ਕਰਨ ਲਈ ਕਿਹਾ। ਇਹ ਯਤਨ 3 ਦਸੰੰਬਰ ਨੂੰ ਵਿਸ਼ਵ ਦਿਵਿਆਂਗ ਦਿਵਸ ਦੀ ਸਮਾਪਤੀ ਨਾਲ ਖਤਮ ਹੋਇਆ। ਪਿਛਲੇ ਸਾਲ ਤਕ ਨਵੀਂ ਦਿੱਲੀ ਵਿਚ ਤਾਇਨਾਤ ਜੁਗਿੰਦਰ ਲੋੜਵੰਦ ਬੱਚਿਆਂ ਦੇ ਖਾਣ-ਪੀਣ ਲਈ ਪੈਸੇ ਇਕੱਠੇ ਕਰਨ ਲਈ 'ਮਾਈਲਜ਼ ਫਾਰ ਸਮਾਈਲਜ਼' ਦੇ ਨਾਂ 'ਤੇ ਹਾਫ ਮੈਰਾਥਨ ਦੌੜਦੇ ਰਹੇ।


Related News