ਲੋਕਾਂ ਤੋਂ ਲੱਖਾਂ ਰੁਪਏ ਠੱਗਣ ਦੇ ਦੋਸ਼ ''ਚ ਟਰੈਵਲ ਏਜੰਟ ਗ੍ਰਿਫ਼ਤਾਰ, ਸੱਟੇ ''ਚ ਖਰਚ ਕੀਤੇ ਪੈਸੇ

06/10/2023 6:27:03 PM

ਨਵੀਂ ਦਿੱਲੀ (ਭਾਸ਼ਾ)- ਹਵਾਈ ਜਹਾਜ਼ ਦੀ ਟਿਕਟ ਅਤੇ ਵੀਜ਼ੇ 'ਤੇ ਭਾਰੀ ਛੋਟ ਦੀ ਪੇਸ਼ਕਸ਼ ਵਾਲੇ ਫਰਜ਼ੀ ਸੰਦੇਸ਼ ਭੇਜ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ 35 ਸਾਲਾ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪਾਲਮ ਪਿੰਡ ਦੇ ਦਸ਼ਰਥਪੁਰੀ ਵਾਸੀ ਕਮਲ ਸਿਂਘ ਨੂੰ ਗੋਆ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿੰਘ ਨੇ ਲੋਕਾਂ ਨਾਲ ਕਰੀਬ 40 ਲੱਖ ਰੁਪਏ ਦੀ ਠੱਗੀ ਕੀਤੀ ਅਤੇ ਪੈਸੇ ਸੱਟੇ 'ਚ ਖਰਚ ਕਰ ਦਿੱਤੇ।

ਪੁਲਸ ਨੇ ਦੱਸਿਆ ਕਿ ਅੰਕੁਰ ਨਾਮ ਦੇ ਇਕ ਵਿਅਕਤੀ ਨੇ ਇਕ ਜਨਵਰੀ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਕਿ ਕਿਸੇ ਨੇ ਹਵਾਈ ਜਹਾਜ਼ ਦੀ ਟਿਕਟ ਅਤੇ ਪੋਲੈਂਡ ਦੇ ਵੀਜ਼ੇ 'ਤੇ ਛੋਟ ਦੀ ਪੇਸ਼ਕਸ਼ ਕਰ ਕੇ ਉਸ ਤੋਂ 4.86 ਲੱਖ ਰੁਪਏ ਠੱਗ ਲਏ। ਪੁਲਸ ਡਿਪਟੀ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਆਪਣੀ ਜਾਂਚ ਸੁਰੂ ਕੀਤੀ ਅਤੇ ਕਾਲ ਰਿਕਾਰਡ ਦੇ ਆਧਾਰ 'ਤੇ ਗੋਆ ਦੇ ਮਡਗਾਂਵ 'ਚ ਸਿੰਘ ਦਾ ਪਤਾ ਲਗਾਇਆ ਅਤੇ ਮੰਗਲਵਾਰ ਨੂੰ ਇਕ ਹੋਟਲ 'ਚ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਸਿੰਘ ਟਰੈਵਲ ਏਜੰਸੀ 'ਚ ਕੰਮ ਕਰਦਾ ਹੈ ਅਤੇ ਅਮੀਰ ਲੋਕਾਂ ਨਾਲ ਉਸ ਦੇ ਚੰਗੇ ਸੰਪਰਕ ਹਨ। ਡੀ.ਸੀ.ਪੀ. ਨੇ ਦੱਸਿਆ ਕਿ ਉਸ ਨੂੰ ਆਈ.ਪੀ.ਐੱਲ. ਕ੍ਰਿਕੇਟ ਮੈਚ ਅਤੇ ਕੈਸੀਨੋ 'ਚ ਸੱਟਾ ਲਗਾਉਣ ਦੀ ਆਦਤ ਲੱਗ ਗਈ ਅਤੇ ਉਹ ਆਪਣੀ ਆਦਤ ਨੂੰ ਪੂਰਾ ਕਰਨ ਲਈ ਯਾਤਰਾ ਟਿਕਟਾਂ ਅਤੇ ਵੀਜ਼ੇ 'ਤੇ ਆਪਣੇ ਗਾਹਕਾਂ ਨੂੰ ਭਾਰੀ ਛੋਟ ਵਾਲੇ ਸੰਦੇਸ਼ ਭੇਜਣ ਲੱਗਾ।


DIsha

Content Editor

Related News