ਨਮਕੀਨ ਦੇ 2 ਪੈਕੇਟ ਨਾ ਮਿਲਣ ''ਤੇ 7 ਸਾਲ ਦੇ ਬੱਚੇ ਨੇ ਲਗਾ ਲਈ ਫਾਂਸੀ

11/19/2017 3:31:00 PM

ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ 7 ਸਾਲ ਦੇ ਬੱਚੇ ਨੇ ਨਮਕੀਨ ਦੇ 2 ਪੈਕੇਟ ਨਾ ਮਿਲਣ 'ਤੇ ਫਾਂਸੀ ਲਗਾ ਕੇ ਜਾਨ ਦੇ ਦਿੱਤੀ। ਪਿਤਾ ਨੇ ਉਸ ਨੂੰ ਨਮਕੀਨ ਦਾ ਇਕ ਪੈਕੇਟ ਦਿੱਤਾ ਸੀ ਪਰ ਉਹ ਇਕੱਠੇ 2 ਪੈਕੇਟ ਦੀ ਜਿੱਦ ਕਰ ਰਿਹਾ ਸੀ। ਪੁਲਸ ਅਨੁਸਾਰ ਮਾਮਲਾ ਫਰਿਹ ਥਾਣਾ ਖੇਤਰ ਦੇ ਪਿੰਡ ਨਗਲਾ ਬਰਰ ਦਾ ਹੈ। ਜਿੱਥੇ ਖੇਤ-ਮਜ਼ਦੂਰ ਪਦਮ ਸਿੰਘ ਵਘੇਲ ਇਕ ਫੇਰੀ ਵਾਲੇ ਤੋਂ ਬੱਚੇ ਲਈ ਨਮਕੀਨ ਦੇ ਪੰਜ ਪੈਕੇਟ ਲੈ ਕੇ ਘਰ ਪੁੱਜਿਆ। ਉਸ ਨੇ ਸਭ ਤੋਂ ਛੋਟੇ ਬੇਟੇ ਸੌਰਭ ਅਤੇ ਉਸ ਤੋਂ ਵੱਡੇ 2 ਬੇਟੇ ਅਤੇ ਇਕ ਬੇਟੀ ਨੂੰ ਇਕ-ਇਕ ਪੈਕੇਟ ਵੰਡ ਦਿੱਤਾ ਪਰ ਸੌਰਭ ਇਕੱਲੇ ਹੀ 2 ਪੈਕੇਟ ਦੀ ਜਿੱਦ ਕਰਨ ਲੱਗਾ। ਇਸ 'ਤੇ ਪਿਤਾ ਨੇ ਮਨ੍ਹਾ ਕਰਦੇ ਹੋਏ ਉਸ ਨੂੰ ਝਿੜਕ ਦਿੱਤਾ।
ਇਸ ਤੋਂ ਬਾਅਦ ਪਿਤਾ ਤਾਂ ਉਸ ਗੱਲ ਨੂੰ ਭੁੱਲ ਗਿਆ ਪਰ ਸੌਰਭ ਗੁੱਸੇ 'ਚ ਘਰ ਦੇ ਬਾਹਰ ਨਿਕਲਿਆ ਅਤੇ ਕੱਪੜੇ ਸੁਕਾਉਣ ਲਈ ਬੰਨ੍ਹੀ ਗਈ ਰੱਸੀ ਦੇ ਬਸਾਂ 'ਤੇ ਫਾਹਾ ਲਗਾ ਕੇ ਝੂਲ ਗਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਪੰਚਨਾਮਾ ਭਰਨ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਥਾਣਾ ਇੰਚਾਰਜ ਇੰਸਪੈਕਟਰ ਵੀਰੇਂਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ,''ਕਿਉਂਕਿ ਸੌਰਭ ਦੇ ਘਰ ਵਾਲੇ ਉਸ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ ਸਨ, ਇਸ ਲਈ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਲਾਸ਼ ਸੌਂਪ ਦਿੱਤੀ ਗਈ।''


Related News