ਵਿਆਹ ਦੇ 24 ਘੰਟਿਆਂ ਬਾਅਦ ਹੀ ਦੁਲਹਨ ਹੋਈ ਫਰਾਰ, ਮੱਥੇ ਹੱਥ ਮਾਰਦਾ ਰਹਿ ਗਿਆ ਸਾਰਾ ਟੱਬਰ

04/29/2016 11:38:09 AM

ਛੱਤਰਪੁਰ— ਅਕਸਰ ਫਿਲਮਾਂ ਵਿਚ ਤੁਸੀਂ ''ਲੁਟੇਰੀ ਦੁਲਹਨ'' ਨੂੰ ਸਹੁਰੇ ਪਰਿਵਾਰ ਵਾਲਿਆਂ ਨੂੰ ਚੂਨਾ ਲਾਉਂਦੇ ਹੋਏ ਦੇਖਿਆ ਹੋਵੇਗਾ ਪਰ ਮੱਧ ਪ੍ਰਦੇਸ਼ ਦੇ ਛੱਤਰਪੁਰ ''ਚ ਇਸ ਤਰ੍ਹਾਂ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ, ਛੱਤਰਪੁਰ ਜ਼ਿਲੇ ਦੇ ਨੌਗਾਂਵ ''ਚ ਵਿਆਹ ਦੇ ਮਹਜ 24 ਘੰਟਿਆਂ ਬਾਅਦ ਹੀ ਇਕ ਲੁਟੇਰੀ ਦੁਲਹਨ ਸਹੁਰੇ ਪਰਿਵਾਰ ਤੋਂ ਮਿਲੇ ਲੱਖਾਂ ਦੇ ਗਹਿਣੇ ਅਤੇ ਪੈਸੇ ਲੈ ਕੇ ਰਫੂਚੱਕਰ ਹੋ ਗਈ। ਦੁਲਹਨ ਨਾਲ ਇਸ ਕੰਮ ਵਿਚ ਉਸ ਦੇ ਨਕਲੀ ਭਰਾ-ਭੈਣ ਅਤੇ ਵਿਚੌਲੇ ਸਮੇਤ ਕੁੱਲ 10 ਲੋਕਾਂ ਨੇ ਸਾਥ ਦਿੱਤਾ। ਨੌਗਾਂਵ ਪੁਲਸ ਹੁਣ ਇਸ ਗਿਰੋਹ ਦੇ ਸਾਰੇ ਫਰਾਰ ਮੈਂਬਰਾਂ ਦੀ ਭਾਲ ਕਰ ਰਹੀ ਹੈ।
ਪੁਲਸ ਨੇ ਦੱਸਿਆ ਕਿ ਛੱਤਰਪੁਰ ਵਾਸੀ ਸੰਜੀਵ ਅਗਰਵਾਲ (32) ਦੀ 26 ਅਪ੍ਰੈਲ ਮੰਗਲਵਾਲ ਨੂੰ ਪਿੰਡ ਦੇ ਮੰਦਰ ''ਚ ਰਜਨੀ ਦੁਬੇ ਨਾਂ ਦੀ ਲੜਕੀ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਦੁਲਹਨ ਘਰ ਆਈ ਪਰ ਸਿਹਤ ਖਰਾਬ ਹੋਣ ਦਾ ਬਹਾਨਾ ਬਣਾ ਕੇ ਘਰ ''ਚ ਰੱਖੀ ਪੂਜਾ ''ਚ ਸ਼ਾਮਲ ਨਹੀਂ ਹੋਈ ਅਤੇ ਆਪਣੇ ਭਰਾ-ਭੈਣ ਨਾਲ ਹੀ ਰਹੀ। ਇਕ ਦਿਨ ਬੀਤਣ ਤੋਂ ਬਾਅਦ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਦੁਲਹਨ ਸਹੁਰੇ ਵਾਲਿਆਂ ਤੋਂ ਮਿਲੇ 10 ਤੋਲੇ ਸੋਨੇ ਦੇ ਗਹਿਣੇ ਅਤੇ 25,000 ਰੁਪਏ ਲੈ ਕੇ ਫਰਾਰ ਹੋ ਗਈ। ਉਸ ਨਾਲ ਹੀ ਉਸ ਦੇ ਨਕਲੀ ਭਰਾ-ਭੈਣ ਅਤੇ ਹੋਰ ਪਰਿਵਾਰ ਵਾਲੇ ਵੀ ਗਾਇਬ ਹਨ। 
ਸਹੁਰੇ ਪਰਿਵਾਰ ਨੂੰ ਵੀਰਵਾਰ ਦੀ ਸਵੇਰ ਨੂੰ ਦੁਲਹਨ ਦੇ ਫਰਾਰ ਹੋਣ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਥਾਣੇ ''ਚ ਦਿੱਤੀ। ਫਰਿਆਦੀ ਸੰਜੀਵ ਅਗਰਵਾਲ ਨੇ ਦੱਸਿਆ ਕਿ ਉਸ ਦਾ ਰਿਸ਼ਤਾ ਇਕ ਵਿਚੌਲੇ ਨੇ ਤੈਅ ਕਰਵਾਇਆ ਸੀ, ਜਿਸ ਨੇ ਰਜਨੀ ਦੇ ਦਮੋਹ ਸਥਿਤ ਤੇਂਦੂਖੇੜਾ ਵਾਸੀ ਹੋਣ ਬਾਰੇ ਦੱਸਿਆ ਸੀ। 26 ਅਪ੍ਰੈਲ ਨੂੰ ਮੰਦਰ ''ਚ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਹੋਇਆ। ਮਾਤਾ-ਪਿਤਾ ਨਾ ਹੋਣ ਕਾਰਨ ਵਿਆਹ ਵਿਚ ਸਿਰਫ ਦੁਲਹਨ ਰਜਨੀ ਦਾ ਵੱਡਾ ਭਰਾ ਸ਼ਿਵਰਾਜ ਅਤੇ ਭੈਣ ਰਾਣੀ ਸਮੇਤ ਕੁੱਲ 10 ਲੋਕ ਸ਼ਾਮਲ ਹੋਏ ਸਨ। ਵਿਆਹ ਲਈ ਵਿਚੌਲੇ ਅਤੇ ਉਸ ਦੇ 2 ਸਾਥੀਆਂ ਨੇ ਇਕ ਲੱਖ ਰੁਪਏ ਨਕਦ ਲਏ ਸਨ। ਘਟਨਾ ਤੋਂ ਬਾਅਦ ਵਿਚੌਲਾ ਵੀ ਗਾਇਬ ਹੈ।


Tanu

News Editor

Related News