ਬੈਂਗਲੁਰੂ ’ਚ ਝਗੜੇ ਤੋਂ ਬਾਅਦ ਔਰਤ ਨੇ ਨੌਜਵਾਨ ਨੂੰ ਬੋਨਟ ’ਤੇ 1 ਕਿਲੋਮੀਟਰ ਤੱਕ ਘਸੀਟਿਆ

01/21/2023 9:59:59 AM

ਬੈਂਗਲੁਰੂ (ਭਾਸ਼ਾ)- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ’ਚ ਸ਼ੁੱਕਰਵਾਰ ਨੂੰ ਮਾਮੂਲੀ ਗੱਲ ’ਤੇ ਇਕ ਔਰਤ ਨੇ ਇਕ ਵਿਅਕਤੀ ਨੂੰ ਆਪਣੀ ਕਾਰ ਦੇ ਬੋਨਟ ’ਤੇ ਲਗਭਗ ਇਕ ਕਿਲੋਮੀਟਰ ਤੱਕ ਘਸੀਟਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਾਰਾਂ ਆਪਸ ’ਚ ਭਿੜ ਗਈਆਂ ਸਨ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਔਰਤ ਨੇ ਅਸ਼ਲੀਲ ਇਸ਼ਾਰੇ ਕੀਤੇ। 

ਨੌਜਵਾਨ ਨੂੰ ਬੋਨਟ ’ਤੇ ਘਸੀਟਣ ਦੇ ਦੋਸ਼ ’ਚ ਆਈ. ਪੀ. ਸੀ. ਦੀ ਧਾਰਾ 307 ਦੇ ਤਹਿਤ ਮੁਲਜ਼ਮ ਔਰਤ ਪ੍ਰਿਅੰਕਾ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ। ਡੀ. ਸੀ. ਪੀ. (ਵੈੱਸਟ) ਨੇ ਦੱਸਿਆ ਕਿ ਇਸ ਮਾਮਲੇ ’ਚ ਚਾਰ ਹੋਰ ਲੋਕਾਂ ਦਰਸ਼ਨ, ਯਸ਼ਵੰਤ, ਸੁਜਾਨ ਅਤੇ ਵਿਨੇ ਦੇ ਖ਼ਿਲਾਫ਼ ਧਾਰਾ 354 ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਹਾਦਸਾ ਗਿਆਨਭਾਰਤੀ ਥਾਣੇ ਅਧੀਨ ਆਉਂਦੇ ਉਲਾਲਾ ਮੁੱਖ ਸੜਕ ਨੇੜੇ ਵਾਪਰਿਆ।


DIsha

Content Editor

Related News