ਕੇਰਲ ’ਚ ਇਕ ਵਿਅਕਤੀ ਨੇ ਮਹਿਲਾ ਮਿੱਤਰ ਨੂੰ ਜ਼ਿੰਦਾ ਸਾੜਿਆ

Wednesday, Mar 06, 2024 - 01:27 PM (IST)

ਕੇਰਲ ’ਚ ਇਕ ਵਿਅਕਤੀ ਨੇ ਮਹਿਲਾ ਮਿੱਤਰ ਨੂੰ ਜ਼ਿੰਦਾ ਸਾੜਿਆ

ਤਿਰੂਵਨੰਤਪੁਰਮ- ਕੇਰਲ ਵਿਚ ਇਕ ਵਿਅਕਤੀ ਨੇ ਆਪਣੀ 46 ਸਾਲਾ ਪ੍ਰੇਮਿਕਾ ’ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਘਟਨਾ ’ਚ ਔਰਤ 90 ਫੀਸਦੀ ਝੁਲਸ ਗਈ ਸੀ। ਇਸ ਘਟਨਾ ’ਚ ਦੋਸ਼ੀ ਵੀ 60-70 ਫੀਸਦੀ ਸੜ ਗਿਆ ਅਤੇ ਫਿਲਹਾਲ ਉਹ ਤਿਰੂਵਨੰਤਪੁਰਮ ਮੈਡੀਕਲ ਕਾਲਜ ’ਚ ਇਲਾਜ ਅਧੀਨ ਹੈ।
ਦੋਸ਼ੀ ਪੀੜਤਾ ਦਾ ਦੋਸਤ ਸੀ। ਉਹ ਰਾਤ ਨੂੰ ਔਰਤ ਦੇ ਘਰ ਪਹੁੰਚਿਆ ਅਤੇ ਉਸ ਨੂੰ ਬਾਹਰ ਆਉਣ ਲਈ ਕਿਹਾ। ਪਰ ਜਿਵੇਂ ਹੀ ਔਰਤ ਬਾਹਰ ਆਈ ਤਾਂ ਦੋਵਾਂ ਵਿਚਾਲੇ ਬਹਿਸ ਹੋ ਗਈ ਅਤੇ ਮਾਮਲਾ ਇੰਨਾ ਵੱਧ ਗਿਆ ਕਿ ਉਸ ਨੇ ਔਰਤ ’ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਮੁਲਜ਼ਮ ਵੀ ਅੱਗ ਦੀ ਲਪੇਟ ਵਿਚ ਆ ਗਿਆ ਪਰ ਉਸ ਨੇ ਨੇੜਲੇ ਖੂਹ ਵਿਚ ਛਾਲ ਮਾਰ ਦਿੱਤੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਖੂਹ ’ਚੋਂ ਬਾਹਰ ਕੱਢਿਆ।


author

Aarti dhillon

Content Editor

Related News