''ਦੇਹ ਵਪਾਰ'' ਗਿਰੋਹ ਚਲਾਉਣ ਦੇ ਮਾਮਲੇ ''ਚ ਇਕ ਮੇਕ-ਅੱਪ ਆਰਟਿਸਟ ਗ੍ਰਿਫਤਾਰ

Monday, Feb 19, 2018 - 02:16 AM (IST)

ਠਾਣੇ—ਮਹਾਰਾਸ਼ਟਰ 'ਚ ਪੁਲਸ ਨੇ ਦੇਹ ਵਪਾਰ ਗਿਰੋਹ ਚਲਾਉਣ ਦੇ ਦੋਸ਼ 'ਚ ਫਿਲਮ ਉਦਯੋਗ 'ਚ ਕੰਮ ਕਰਨ ਵਾਲੀ ਮੁੰਬਈ ਦੀ ਮੇਕ-ਅਪ ਆਰਟਿਸਟ ਨੂੰ ਗ੍ਰਿਫਤਾਰ ਕੀਤਾ ਹੈ। ਸਹਾਇਕ ਪੁਲਸ ਇੰਚਾਰਜ ਅਤੁਲ ਕੁਲਕਰਣੀ ਦੀ ਅਗਵਾਈ ਵਾਲੀ ਇਕ ਟੀਮ ਨੇ ਠਾਣੇ ਜਿਲੇ ਦੇ ਭਿਆਂਦਰ ਤੋਂ 38 ਸਾਲਾਂ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਸ ਦੇ ਕੋਲ ਆਪਣੇ ਇਕ ਗ੍ਰਾਹਕ ਨੂੰ ਭੇਜਿਆ ਸੀ। ਪੁਲਸ ਨੇ ਔਰਤ ਦਾ ਨਾਂ ਨਹੀਂ ਦੱਸਿਆ ਹੈ।
ਕੁਲਕਰਣੀ ਨੇ ਕਿਹਾ ਕਿ ਦੋਸ਼ੀ ਕੁੜੀਆਂ ਨੂੰ ਮਾਡਲਿੰਗ ਜਾਂ ਫਿਲਮ 'ਚ ਕੰਮ ਦਿਵਾਉਣ ਦਾ ਲਾਲਚ ਦੇ ਕੇ ਦੇਹ ਵਪਾਰ 'ਚ ਲਿਆਉਂਦੀ ਸੀ। ਪੁਲਸ ਦੇ ਭੇਜੇ ਗਾਹਕ ਨਾਲ ਕਾਲ ਗਲਸ ਭੇਜਣ ਦੀ ਇਕ ਲੱਖ ਰੁਪਏ ਦੀ ਡੀਲ ਕੀਤੀ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਉਸ ਖਿਲਾਫ ਭਾਰਤੀ ਪੀਨਲ ਕੋਡ ਤਹਿਤ ਧਾਰਾ 370 (ਮਨੁੱਖੀ ਤਸਕਰੀ) ਅਤੇ ਅਨੈਤਿਕ ਮਨੁੱਖੀ ਤਸਕਰੀ (ਰੋਕਥਾਮ) ਅਧਿਨਿਯਮ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ 26 ਅਤੇ 27 ਸਾਲਾਂ ਦੋ ਔਰਤਾਂ ਨੂੰ ਬਚਾਇਆ ਵੀ ਹੈ।


Related News