ਰੀਲ ਬਣਾਉਂਦਿਆਂ 6ਵੀਂ ਮੰਜ਼ਿਲ ਤੋਂ ਡਿੱਗੀ ਲੜਕੀ, ਜ਼ਿੰਦਗੀ ਤੇ ਮੌਤ ਵਿਚਾਲੇ ਲੜ ਰਹੀ ਜੰਗ
Tuesday, Aug 13, 2024 - 10:11 PM (IST)
ਗਾਜ਼ੀਆਬਾਦ : ਅੱਜ ਦੇ ਯੁੱਗ ਵਿਚ ਨੌਜਵਾਨਾਂ, ਬੱਚਿਆਂ ਅਤੇ ਇੱਥੋਂ ਤੱਕ ਕਿ ਬਜ਼ੁਰਗਾਂ ਵਿਚ ਵੀ ਰੀਲਾਂ ਬਣਾਉਣ ਦਾ ਕ੍ਰੇਜ਼ ਇਸ ਹੱਦ ਤੱਕ ਵੱਧ ਰਿਹਾ ਹੈ ਕਿ ਲੋਕ ਆਪਣੀ ਜਾਨ ਖ਼ਤਰੇ ਵਿਚ ਪਾਉਣ ਲਈ ਵੀ ਤਿਆਰ ਹਨ। ਹਾਲ ਦੇ ਦਿਨਾਂ ਵਿਚ ਰੀਲਸ ਬਣਾਉਣ ਦੇ ਚੱਕਰ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਿਚ ਤੇਜ਼ੀ ਆਈ ਹੈ। ਲਗਾਤਾਰ ਹੋ ਰਹੀਆਂ ਘਟਨਾਵਾਂ ਤੋਂ ਲੋਕ ਸਬਕ ਨਹੀਂ ਲੈ ਰਹੇ ਹਨ।
ਅਜਿਹਾ ਹੀ ਕੇਸ ਗਾਜ਼ੀਆਬਾਦ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਇੱਥੇ ਇਕ 16 ਸਾਲ ਦੀ ਲੜਕੀ ਛੇਵੀਂ ਮੰਜ਼ਿਲ ਤੋਂ ਰੀਲ ਬਣਾਉਣ ਵੇਲੇ ਡਿੱਗ ਪਈ। ਹਾਦਸੇ 'ਚ ਲੜਕੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਨੇੜਲੇ ਯਸ਼ੋਦਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਤੇ ਮੌਤ ਵਿਚਾਲੇ ਜੰਗ ਲੜ ਰਹੀ ਹੈ। ਮਾਮਲਾ ਗਾਜ਼ੀਆਬਾਦ ਦੇ ਕੌਸ਼ੰਬੀ ਖੇਤਰ ਤੋਂ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਇਕ ਲੜਕੀ ਬਾਲਕੋਨੀ ਵਿਚ ਖਲੋਣ ਵੇਲੇ ਰੀਲ ਬਣਾ ਰਹੀ ਸੀ। ਇਸ ਸਮੇਂ ਦੌਰਾਨ ਮੋਬਾਈਲ ਫੋਨ ਉਸਦੇ ਹੱਥੋਂ ਡਿੱਗ ਗਿਆ। ਉਹ ਮੋਬਾਈਲ ਫੜਨ ਲਈ ਹੇਠਾਂ ਝੁਕੀ ਅਤੇ ਬਾਲਕੋਨੀ ਤੋਂ ਹੇਠਾਂ ਡਿੱਗ ਗਈ। ਲੜਕੀ ਦੇ ਹੇਠਾਂ ਡਿੱਗਣ ਤੋਂ ਬਾਅਦ ਕਾਲੋਨੀ ਵਿਚ ਹਫੜਾ-ਦਫੜੀ ਮਚ ਗਈ।
ਰੀਲ ਬਣਾਉਣ ਦੇ ਚੱਕਰ 'ਚ ਪਹਿਲਾਂ ਵੀ ਹੋ ਚੁੱਕੇ ਹਨ ਵੱਡੇ ਹਾਦਸੇ
ਰੀਲ ਬਣਾਉਣ ਦੇ ਚੱਕਰ 'ਚ ਪਹਿਲਾਂ ਵੀ ਕਈ ਵੱਡੇ ਹਾਦਸੇ ਹੋ ਚੁੱਕੇ ਹਨ। 13 ਮਈ ਨੂੰ ਦਿੱਲੀ ਦੇ ਅਮਨ ਵਿਹਾਰ ਖੇਤਰ ਵਿਚ ਰੀਲ ਬਣਾਉਣ ਵੇਲੇ ਇਕ ਤੇਜ਼ ਰਫਤਾਰ ਕਾਰ ਕੰਟਰੋਲ ਤੋਂ ਬਾਹਰ ਹੋ ਗਈ। ਤੇਜ਼ ਰਫਤਾਰ ਕਾਰਨ ਕਾਰ ਸੜਕ 'ਤੇ ਇਕ ਤੋਂ ਬਾਅਦ ਇਕ ਕਈ ਵਾਰ ਪਲਟ ਗਈ, ਜਿਸ ਕਾਰਨ ਕਾਰ 'ਚ ਸਵਾਰ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 3 ਲੋਕ ਗੰਭੀਰ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਕਾਰ 'ਚ ਫਸੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 2 ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਤਿੰਨ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8